
ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇੰਜੀਨੀਅਰ ਨੇ ਲਗਾਏ 24 ਪੇਜਾਂ ਦੇ ਸੁਸਾਈਡ ਨੋਟ `ਚ ਕਈ ਗੰਭੀਰ ਦੋਸ਼
- by Jasbeer Singh
- December 11, 2024

ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਇੰਜੀਨੀਅਰ ਨੇ ਲਗਾਏ 24 ਪੇਜਾਂ ਦੇ ਸੁਸਾਈਡ ਨੋਟ `ਚ ਕਈ ਗੰਭੀਰ ਦੋਸ਼ ਨਵੀਂ ਦਿੱਲੀ : ਭਾਰਤ ਦੇਸ਼ ਦੇ ਸ਼ਹਿਰ ਬੈਂਗਲੁਰੂ `ਚ ਆਰਟੀਫਿਸ਼ੀਅਲ ਇੰਜੀਨੀਅਰ (ਏ. ਆਈ) ਅਤੁਲ ਸੁਭਾਸ਼ ਦੀ ਖੁਦਕੁਸ਼ੀ ਦੇ ਮਾਮਲੇ `ਚ ਬੈਂਗਲੁਰੂ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਅਤੁਲ ਦੀ ਪਤਨੀ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਆਤਮਹੱਤਿਆ ਕਰਨ ਤੋਂ ਪਹਿਲਾਂ ਅਤੁਲ ਨੇ ਇਕ ਵੀਡੀਓ ਅਤੇ 24 ਪੰਨਿਆਂ ਦੇ ਸੁਸਾਈਡ ਨੋਟ ਰਾਹੀਂ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਅਤੇ ਸਹੁਰੇ ਨੇ ਕਾਨੂੰਨ ਦੀ ਦੁਰਵਰਤੋਂ ਕਰਕੇ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਤਸੀਹੇ ਦਿੱਤੇ ਸਨ । ਨਿਕਿਤਾ ਸਿੰਘਾਨੀਆ, ਉਸ ਦੀ ਮਾਂ ਨਿਸ਼ਾ ਸਿੰਘਾਨੀਆ, ਭਰਾ ਅਨੁਰਾਗ ਸਿੰਘਾਨੀਆ ਅਤੇ ਚਾਚਾ ਸੁਸ਼ੀਲ ਸਿੰਘਾਨੀਆ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਮਰਾਠਾਹੱਲੀ ਪੁਲਸ ਦੀ ਜਾਂਚ ਜਾਰੀ ਹੈ । ਦੱਸ ਦੇਈਏ ਕਿ ਆਤਮਹੱਤਿਆ ਕਰਨ ਤੋਂ ਪਹਿਲਾਂ ਅਤੁਲ ਨੇ ਇੱਕ ਵੀਡੀਓ ਅਤੇ 24 ਪੰਨਿਆਂ ਦੇ ਸੁਸਾਈਡ ਨੋਟ ਰਾਹੀਂ ਦੋਸ਼ ਲਗਾਇਆ ਸੀ ਕਿ ਉਸਦੀ ਪਤਨੀ ਅਤੇ ਸਹੁਰੇ ਨੇ ਕਾਨੂੰਨ ਦੀ ਦੁਰਵਰਤੋਂ ਕਰਕੇ ਉਸਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਤਸੀਹੇ ਦਿੱਤੇ ਸਨ । ਪੁਲਸ ਮੁਤਾਬਕ ਸੁਭਾਸ਼ ਨੇ ਆਪਣੇ ਘਰ `ਚ ਇਕ ਤਖਤੀ ਟੰਗੀ ਹੋਈ ਸੀ, ਜਿਸ `ਤੇ ਲਿਖਿਆ ਸੀ, ਇਨਸਾਫ ਹੋਣਾ ਹੈ । ਪੁਲਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਕਦਮ ਚੁੱਕਣ ਤੋਂ ਪਹਿਲਾਂ, ਉਸਨੇ ਕਥਿਤ ਤੌਰ `ਤੇ ਇੱਕ ਅਲਮਾਰੀ `ਤੇ ਮਹੱਤਵਪੂਰਨ ਵੇਰਵੇ ਚਿਪਕਾਏ, ਜਿਸ ਵਿੱਚ ਉਸਦੀ ਮੌਤ ਦਾ ਨੋਟ, ਕਾਰ ਦੀਆਂ ਚਾਬੀਆਂ ਅਤੇ ਉਸਦੇ ਦੁਆਰਾ ਕੀਤੇ ਗਏ ਕੰਮਾਂ ਦੀ ਸੂਚੀ ਸ਼ਾਮਲ ਸੀ ਅਤੇ ਜੋ ਅਜੇ ਵੀ ਲੰਬਿਤ ਸੀ ।