ਸੈਕਸ ਸ਼ੋਸ਼ਣ ਮਾਮਲੇ ਵਿਚ ਕਾਂਗਰਸ ਤੋਂ ਬਰਖ਼ਾਸਤ ਵਿਧਾਇਕ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ
- by Admin
- January 12, 2026
ਸੈਕਸ ਸ਼ੋਸ਼ਣ ਮਾਮਲੇ ਵਿਚ ਕਾਂਗਰਸ ਤੋਂ ਬਰਖ਼ਾਸਤ ਵਿਧਾਇਕ ਰਾਹੁਲ ਮਮਕੂਟਾਥਿਲ ਗ੍ਰਿਫ਼ਤਾਰ ਪਥਨਮਥਿੱਟਾ (ਕੇਰਲ), 12 ਜਨਵਰੀ 2026 : ਕਾਂਗਰਸ ਤੋਂ ਬਰਖ਼ਾਸਤ ਕੀਤੇ ਗਏ ਵਿਧਾਇਕ ਰਾਹੁਲ ਮਮਕੂਟਾਖਿਲ ਨੂੰ ਐਤਵਾਰ ਤੜਕੇ ਸੈਕਸ ਸ਼ੋਸ਼ਣ ਦੇ ਇਕ ਮਾਮਲੇ ਚ ਗ੍ਰਿਫ਼ਤਾਰ ਕਰ ਲਿਆ ਗਿਆ । ਪੁਲਸ ਅਨੁਸਾਰ ਪਥਨਮਥਿੱਟਾ ਜ਼ਿਲੇ ਦੀ ਇਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਪਲੱਕੜ ਦੇ ਵਿਧਾਇਕ ਵਿਰੁੱਧ ਹਾਲ ਹੀ ਚ ਸੈਕਸ ਸ਼ੋਸ਼ਣ ਦਾ ਇਹ ਤੀਜਾ ਮਾਮਲਾ ਦਰਜ ਕੀਤਾ ਗਿਆ ਸੀ । ਪੀੜਤਾਂ ਨੇ ਦੱਸੀ ਸਾਰੀ ਗੱਲਬਾਤ ਪੀੜਤਾ ਇਸ ਸਮੇਂ ਕੈਨੇਡਾ ਚ ਹੈ ਅਤੇ ਉਸ ਨੇ ਵੀਡੀਓ ਬਿਆਨ ਦਰਜ ਕਾਨਫਰੰਸ ਰਾਹੀਂ ਪੁਲਸ ਨੂੰ ਆਪਣਾ ਕਰਵਾਇਆ ਹੈ । ਸ਼ਿਕਾਇਤਕਰਤਾ ਇਕ ਵਿਆਹੁਤਾ ਔਰਤ ਹੈ, ਜਿਸ ਦੀ ਵਿਆਹੁਤਾ ਜ਼ਿੰਦਗੀ ਚ ਮੁਸ਼ਕਲਾਂ ਆਉਣ ਤੋਂ ਬਾਅਦ ਮਮਕੂਟਾਬਿਲ ਨਾਲ ਜਾਣ-ਪਛਾਣ ਹੋਈ ਸੀ । ਉਸ ਨੇ ਪੁਲਸ ਨੂੰ ਦੱਸਿਆ ਕਿ ਮਮਕੂਟਾਥਿਲ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰ ਕੇ ਕਥਿਤ ਤੌਰ ਤੇ ਉਸ ਨਾਲ ਜਬਰ-ਜਨਾਹ ਕੀਤਾ । ਪੁਲਸ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਹੋ ਗਈ, ਤਾਂ ਮਮਕੂਟਾਥਿਲ ਨੇ ਕਥਿਤ ਤੌਰ ਤੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ।
