
Latest update
0
ਫ਼ਰੀਦਕੋਟ: ਬੂਥ ’ਤੇ ਵੋਟਰਾਂ ਨਾਲ ਤਕਰਾਰ ਕਾਰਨ ਬੀਐੱਲਓ ਬੇਹੋਸ਼, ਹਸਪਤਾਲ ’ਚ ਭਰਤੀ
- by Aaksh News
- June 1, 2024

ਫ਼ਰੀਦਕੋਟ ਦੇ ਬੂਥ ਨੰਬਰ 105 ’ਤੇ ਕੁਝ ਵੋਟਰਾਂ ਅਤੇ ਬੀਐੱਲਓ ਦਰਮਿਆਨ ਤਕਰਾਰ ਹੋਣ ਤੋਂ ਬਾਅਦ ਬੀਐੱਲਓ ਬੇਹੋਸ਼ ਹੋ ਗਈ, ਜਿਸ ਨੂੰ ਇਲਾਜ ਲਈ ਇੱਥੇ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਸੂਚਨਾ ਅਨੁਸਾਰ ਬੂਥ ’ਤੇ ਪੋਲਿੰਗ ਕਥਿਤ ਤੌਰ ’ਤੇ ਸਮੇਂ ਸਿਰ ਸ਼ੁਰੂ ਨਹੀਂ ਹੋਈ ਅਤੇ ਸੁਸਤ ਰਫ਼ਤਾਰੀ ਤੋਂ ਵੋਟਰ ਨਾਰਾਜ਼ ਹੋ ਗਏ ਤੇ ਉਨ੍ਹਾਂ ਦੀ ਬੀਐੱਲਓ ਨਾਲ ਤਕਰਾਰ ਹੋ ਗਈ। ਐੱਸਡੀਐੱਮ ਫਰੀਦਕੋਟ ਵਰੁਣ ਕੁਮਾਰ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਬੀਐੱਲਓ ਦੀ ਸਿਹਤ ਵੀ ਹੁਣ ਠੀਕ ਹੈ।