post

Jasbeer Singh

(Chief Editor)

Punjab

ਮਕਾਨ ਦੀ ਕੁਰਕੀ ਲਈ ਕਾਰਵਾਈ ਪਹੁੰਚੀ ਪੁਲਸ ਨਾਲ ਕਿਸਾਨ ਆਗੂ ਦੀ ਹੋਈ ਪੁਲਸ ਨਾਲ ਝੜੱਪ

post-img

ਮਕਾਨ ਦੀ ਕੁਰਕੀ ਲਈ ਕਾਰਵਾਈ ਪਹੁੰਚੀ ਪੁਲਸ ਨਾਲ ਕਿਸਾਨ ਆਗੂ ਦੀ ਹੋਈ ਪੁਲਸ ਨਾਲ ਝੜੱਪ ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਪਿੰਡ ਨੰਗਲੀ ਵਿਚ ਪੁਲਸ ਵਾਲੇ ਜਿਸ ਘਰ ਦੀ ਕੁਰਕੀ ਹੋਣੀ ਸੀ ਨੂੰ ਜ਼ਬਤ ਕਰਨ ਪਹੁੰਚੇ ਸਨ ਪਰ ਮੌਕੇ ਤੇ ਕਾਰਵਾਈ ਦੌਰਾਨ ਕਿਸਾਨ ਆਗੂ ਦੀ ਪੁਲਸ ਪ੍ਰਸ਼ਾਸਨ ਨਾਲ ਝੜਪ ਹੋ ਗਈ । ਇਸ ਮੌਕੇ ਪੁਲਸ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਨਾਲ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ । ਪ੍ਰਸ਼ਾਸਨਿਕ ਅਧਿਕਾਰੀ ਵੀ ਉਨ੍ਹਾਂ ਤੋਂ ਕਿਸੇ ਸਟੇਅ ਦੀ ਕਾਪੀ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਜਿਸ ਨਾਲ ਪੁਲਸ ਦੀ ਧੱਕੇਸ਼ਾਹੀ ਦੀ ਤਸਵੀਰ ਸਾਹਮਣੇ ਆਈ ਹੈ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਇੱਕ ਦੁਨਕਦਾਰ ਦਾ ਬੈਂਕ ਵਿੱਚ ਕਰਜ਼ਾ ਚੱਲ ਰਿਹਾ ਸੀ । ਕਰੋਨਾ ਤੋਂ ਪਹਿਲਾਂ ਕਰਜ਼ੇ ਦੀਆਂ ਕਿਸ਼ਤਾਂ ਸਹੀ ਢੰਗ ਨਾਲ ਅਦਾ ਕੀਤੀਆਂ ਜਾ ਰਹੀਆਂ ਸਨ ਪਰ ਬਾਅਦ ਵਿੱਚ ਜਦੋਂ ਕਿਸੇ ਪਾਸਿਓਂ ਆਮਦਨ ਨਾ ਹੋਣ ਕਾਰਨ ਕਿਸ਼ਤਾਂ ਟੁੱਟ ਗਈਆਂ ਤਾਂ ਬੈਂਕ ਨੇ ਮਕਾਨ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਸਨ ।

Related Post