go to login
post

Jasbeer Singh

(Chief Editor)

Latest update

ਤਾਮਿਲਨਾਡੂ ਦੇ ਕਿਸਾਨ ਜੰਤਰ ਮੰਤਰ ਨੇੜੇ ਮੋਬਾਈਲ ਟਾਵਰ ’ਤੇ ਚੜ੍ਹੇ

post-img

ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਤਾਮਿਲਨਾਡੂ ਦੇ ਕੁਝ ਕਿਸਾਨ ਜਿਨ੍ਹਾਂ ਵਿੱਚ ਔਰਤ ਵੀ ਸ਼ਾਮਲ ਹੈ, ਅੱਜ ਇਥੇ ਮੋਬਾਈਲ ਟਾਵਰ ਉੱਤੇ ਚੜ੍ਹ ਗਏ। ਇਹ ਕਿਸਾਨ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਅਤੇ ਨਦੀਆਂ ਨੂੰ ਜੋੜਨ ਦੀ ਮੰਗ ਲਈ ਇੱਥੇ ਪ੍ਰਦਰਸ਼ਨ ਕਰ ਰਹੇ ਹਨ। ਪੁਲੀਸ ਨੇ ਦੱਸਿਆ ਕਿ ਤਾਮਿਲਨਾਡੂ ਦੇ ਕਾਫੀ ਕਿਸਾਨ ਕਿਸਾਨ ਜੰਤਰ-ਮੰਤਰ ’ਤੇ ਇਕੱਠੇ ਹੋਏ, ਜਿਨ੍ਹਾਂ ਵਿੱਚੋਂ ਕੁਝ ਨੇੜਲੇ ਰੁੱਖਾਂ ਅਤੇ ਮੋਬਾਈਲ ਟਾਵਰ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਪੁਲੀਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚੋਂ ਇੱਕ ਨੂੰ ਮੋਬਾਈਲ ਟਾਵਰ ਤੋਂ ਉਤਾਰਨ ਲਈ ਫਾਇਰ ਬ੍ਰਿਗੇਡ ਕਰੇਨ ਦੀ ਵਰਤੋਂ ਕੀਤੀ। ਨਵੀਂ ਦਿੱਲੀ ਦੇ ਪੁਲੀਸ ਡਿਪਟੀ ਕਮਿਸ਼ਨਰ (ਡੀਸੀਪੀ) ਦੇਵੇਸ਼ ਕੁਮਾਰ ਮਾਹਲਾ ਨੇ ਦੱਸਿਆ, ‘‘ਲਗਪਗ 50 ਜਣੇ ਨਦੀਆਂ ਨੂੰ ਜੋੜਨ ਦੇ ਮੁੱਦੇ ਨੂੰ ਲੈ ਕੇ ਇੱਥੇ ਪਹੁੰਚੇ ਸਨ। ਉਨ੍ਹਾਂ ਵਿੱਚੋਂ ਦੋ ਨੇ ਮੋਬਾਈਲ ਟਾਵਰ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਬਾਅਦ ਵਿੱਚ ਉਹ ਥੱਲੇ ਉੱਤਰ ਆਏ।’’ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਤਾਮਿਲਨਾਡੂ ਤੋਂ ਲਗਪਗ 100 ਕਿਸਾਨ ਇਸ ਪ੍ਰਦਰਸ਼ਨ ’ਚ ਸ਼ਾਮਲ ਹੋਏ। ਕਿਸਾਨਾਂ ਨੇ ਆਖਿਆ ਕਿ ਉਹ ਖੇਤੀ ਪੈਦਾਵਾਰ ਤੋਂ ਆਪਣੀ ਆਮਦਨ ਦੁੱਗਣੀ ਕਰਨ, ਪੰਜ ਹਜ਼ਾਰ ਰੁਪਏ ਪੈਨਸ਼ਨ, ਵਿਅਕਤੀਗਤ ਬੀਮਾ ਅਤੇ ਭਾਰਤ ਵਿੱਚ ਸਾਰੀਆਂ ਨਦੀਆਂ ਨੂੰ ਜੋੜਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਵਾਰਨਸੀ ਸੀਟ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਲੋਕ ਸਭਾ ਚੋਣਾਂ ਲੜਨਗੇ। ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਫੋਨ ’ਤੇ ਸੂਚਨਾ ਮਿਲੀ ਸੀ, ਜਿਸ ਮਗਰੋਂ ਉਹ ਸਕਾਈ ਲਿਫ਼ਟ ਲੈ ਕੇ ਉੱੱਥੇ ਪਹੁੰਚੇ ਤੇ ਕਿਸਾਨਾਂ ਨੂੰ ਮੋਬਾਈਲ ਟਾਵਰ ਤੋਂ ਹੇਠਾਂ ਉਤਾਰਿਆ। ਉਨ੍ਹਾਂ ਮੁਤਾਬਕ, ‘‘ਕੁਝ ਵਿਅਕਤੀਆਂ ਦੇ ਮੋਬਾਈਲ ਟਾਵਰ ’ਤੇ ਚੜ੍ਹਨ ਦੀ ਪਹਿਲੀ ਸੂਚਨਾ ਸਵੇਰੇ 9.34 ਵਜੇ ਮਿਲੀ। ਸਾਡੀ ਟੀਮ ਮੌਕੇ ’ਤੇ ਪਹੁੰਚੀ ਅਤੇ ਪਹਿਲੀ ਲੋਕੇਸ਼ਨ ਤੋਂ ਦੋ ਵਿਅਕਤੀਆਂ ਨੂੰ ਬਚਾਇਆ। ਕੇਰਲਾ ਭਵਨ ਤੋਂ ਆਈ ਦੂਜੀ ਕਾਲ ’ਚ ਚਾਰ ਵਿਅਕਤੀਆਂ ਦੇ ਇੱਕ ਹੋਰ ਮੋਬਾਈਲ ਟਾਵਰ ’ਤੇ ਚੜ੍ਹਨ ਦੀ ਸੂੁਚਨਾ ਮਿਲੀ। ਸਾਡੀ ਟੀਮ ਨੇ ਉਨ੍ਹਾਂ ਨੂੰ ਵੀ ਬਚਾਅ ਲਿਆ।’’ ਉਨ੍ਹਾਂ ਦੱਸਿਆ ਕਿ ਪੁੂਰੇ ਅਪਰੇਸ਼ਨ ਦੌਰਾਨ ਕਿਸੇ ਨੂੰ ਵੀ ਕੋਈ ਸੱਟ-ਫੇਟ ਨਹੀਂ ਲੱਗੀ।

Related Post