ਕਿਸਾਨਾਂ ਵਲੋਂ 19 ਜਿ਼ਲਿਆਂ ਵਿਚ 26 ਥਾਵਾਂ ਤੇ ਕੀਤੇ ਜਾਣਗੇ ਰੇਲਵੇ ਟੈ੍ਰਕ ਜਾਮ
- by Jasbeer Singh
- December 5, 2025
ਕਿਸਾਨਾਂ ਵਲੋਂ 19 ਜਿ਼ਲਿਆਂ ਵਿਚ 26 ਥਾਵਾਂ ਤੇ ਕੀਤੇ ਜਾਣਗੇ ਰੇਲਵੇ ਟੈ੍ਰਕ ਜਾਮ ਚੰਡੀਗੜ੍ਹ, 5 ਦਸੰਬਰ 2025 : ਪੰਜਾਬ ਦੇ ਕਿਸਾਨਾਂ ਵਲੋਂ ਅੱਜ ਪੰਜਾਬ ਦੇ 19 ਜਿਲਿਆਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਸਮੇਤ 26 ਥਾਵਾਂ ਤੇ ਰੇਲਵੇ ਟੈ੍ਰਕ ਜਾਮ ਕੀਤੇ ਜਾਣਗੇ । ਇਹ ਜਾਮ ਕਿਸਾਨਾਂ ਵਲੋਂ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਯਾਨੀ ਕਿ ਦੋ ਘੰਟੇ ਕੀਤਾ ਜਾਵੇਗਾ। ਕਿਸਾਨਾਂ ਦੇ ਵਿਰੋਧ ਕਰਨ ਦਾ ਕੀ ਹੈ ਕਾਰਨ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਮੁੱਖ ਮੰਗਾਂ ਹਨ ਜਿਨ੍ਹਾਂ ਵਿਚ ਬਿਜਲੀ ਸੋਧ ਬਿੱਲ-2025 ਨੂੰ ਰੱਦ ਕਰਨਾ, ਪੰਜਾਬ ਵਿੱਚ ਲਗਾਏ ਜਾ ਰਹੇ ਪ੍ਰੀਪੇਡ ਬਿਜਲੀ ਮੀਟਰਾਂ ਨੂੰ ਹਟਾਉਣਾ ਅਤੇ ਪੰਜਾਬ ਸਰਕਾਰ ਨੂੰ ਸਰਕਾਰੀ ਜ਼ਮੀਨ ਵੇਚਣ ਤੋਂ ਰੋਕਣਾ ਸ਼ਾਮਲ ਹਨ। ਪੰਧੇਰ ਨੇ ਆਖਿਆ ਕਿ ਇਹ ਅੰਦੋਲਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਹੈ ਅਤੇ ਇਸਦਾ ਉਦੇਸ਼ ਸਰਕਾਰਾਂ ਨੂੰ ਇਨ੍ਹਾਂ ਮੁੱਦਿਆਂ ‘ਤੇ ਜਨਤਾ ਦੀ ਆਵਾਜ਼ ਸੁਣਨ ਲਈ ਮਜਬੂਰ ਕਰਨਾ ਹੈ। ਰੇਲਵੇ ਨੇ ਕਰ ਲਈ ਹੈ ਤਿਆਰੀ ਕਿਸਾਾਨਾਂ ਵਲੋਂ ਕੀਤੇ ਜਾਣ ਵਾਲੇ ਰੇਲਵੇ ਟੈ੍ਰਕ ਜਾਮ ਦੇ ਚਲਦਿਆਂ ਰੇਲਵੇ ਵਿਭਾਗ ਨੇ ਵੀ ਨਾਕਾਬੰਦੀ ਦੌਰਾਨ ਰੇਲ ਗੱਡੀਆਂ ਨੂੰ ਰੋਕਣ, ਬੰਦ ਕਰਨ ਜਾਂ ਰੱਦ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ । ਹਾਲਾਂਕਿ ਅਜੇ ਤੱਕ ਸੂਚੀ ਜਾਰੀ ਨਹੀਂ ਕੀਤੀ ਗਈ ਹੈ । ਕਿਸਾਨਾਂ ਦੇ ਵਿਰੋਧ ਕਾਰਨ ਇਨ੍ਹਾਂ ਦੋ ਘੰਟਿਆਂ ਦੌਰਾਨ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਕਿਸਾਨ ਹਾਈਵੇਅ ਨਹੀਂ ਰੋਕਣਗੇ ਜਾਂ ਵਿਰੋਧ ਨਹੀਂ ਕਰਨਗੇ ।
