
ਪਿਤਾ ਦਾ ਸੁਪ਼ਨਾ ਸੀ ਕਿ ਅਕਾਲੀ ਦਲ ਮਜ਼ਬੂਤ ਹੋਵੇ ਪਰ ਸੁਖਬੀਰ ਦੀ ਅਗਵਾਈ ’ਚ ਅਕਾਲੀ ਦਲ ਕਦੇ ਵੀ ਮਜ਼ਬੂਤ ਨਹੀਂ ਹੋ ਸਕਦਾ :
- by Jasbeer Singh
- June 16, 2025

ਪਿਤਾ ਦਾ ਸੁਪ਼ਨਾ ਸੀ ਕਿ ਅਕਾਲੀ ਦਲ ਮਜ਼ਬੂਤ ਹੋਵੇ ਪਰ ਸੁਖਬੀਰ ਦੀ ਅਗਵਾਈ ’ਚ ਅਕਾਲੀ ਦਲ ਕਦੇ ਵੀ ਮਜ਼ਬੂਤ ਨਹੀਂ ਹੋ ਸਕਦਾ : ਢੀਂਡਸਾ ਚੰਡੀਗੜ੍ਹ, 16 ਜੂਨ : ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਆਪਣਾ ਪੱਖ ਦਿੰਦਿਆਂ ਸਾਬੁਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਆਖਿਆ ਹੈ ਕਿ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਇਹ ਸੁਪਨਾ ਸੀ ਕਿ ਸ਼ੋ੍ਰਮਣੀ ਅਕਾਲੀ ਦਲ ਮਜ਼ਬੂਤ ਹੋਵੇ ਪਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਤਾਂ ਕਦੇ ਵੀ ਸ਼ੋ੍ਰਮਣੀ ਅਕਾਲੀ ਦਲ ਮਜ਼ਬੁਤ ਹੋ ਹੀ ਨਹੀ਼ਂ ਸਕਦਾ। ਇਥੇ ਹੀ ਬਸ ਨਹੀਂ ਉਨ੍ਹਾਂ ਇਥੋ ਤੱਕ ਵੀ ਸਪੱਸ਼ਟ ਆਖ ਦਿੱਤਾ ਕਿ ਉਹ ਖੁਦ ਵੀ ਕਦੇ ਵੀ ਸੁਖਬੀਰ ਦੀ ਅਗਵਾਈ ਹੇਠ ਤਾਂ ਅਕਾਲੀ ਦਲ ਵਿਚ ਨਹੀਂ ਜਾਣਗੇ ਪਰ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਜੀ ਜਾਨ ਲਗਾਉਣਗੇ।ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾਂ ਕਰਨ ’ਤੇ ਅਕਾਲੀ ਦਲ ਦੇ ਵਰਕਰਾਂ ’ਚ ਕਾਫ਼ੀ ਰੋਸ ਚੱਲ ਰਿਹਾ ਹੈ ਸਬੰਧੀ ਆਖਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ।