post

Jasbeer Singh

(Chief Editor)

crime

ਫਿਰੋਜਪੁਰ ਪੁਲਸ ਨੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ੍ਹ ਟੁੱਕ ਕਰਕੇ ਲੁੱਟਣ ਵਾਲੇ ਗਿਰੋਹ ਦੇ 12 ਮੈਂਬਰ ਗ੍ਰਿਫਤਾਰ

post-img

ਫਿਰੋਜਪੁਰ ਪੁਲਸ ਨੇ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ੍ਹ ਟੁੱਕ ਕਰਕੇ ਲੁੱਟਣ ਵਾਲੇ ਗਿਰੋਹ ਦੇ 12 ਮੈਂਬਰ ਗ੍ਰਿਫਤਾਰ ਫਿ਼ਰੋਜ਼ਪੁਰ : ਪੰਜਾਬ ਦੇ ਸ਼ਹਿਰ ਫਿਰੋਜ਼ਪੁਰਦੀ ਥਾਣਾ ਸਿਟੀ ਪੁਲਸ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ੍ਹ ਟੁੱਕ ਕਰਕੇ ਲੁੱਟਣ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਵਿਚੋਂ 7 ਮਰਦ ਅਤੇ 5 ਔਰਤਾਂ ਸ਼ਾਮਲ ਸਨ।17 ਮੈਂਬਰੀ ਗਿਰੋਹ ਦੇ 5 ਮੈਂਬਰ ਮੌਕੇ ਤੋਂ ਭੱਜਣ ਵਿਚ ਫਰਾਰ ਹੋ ਗਏ।ਪੁਲਸ ਨੇ ਇਸ ਮਾਮਲੇ `ਚ 17 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੇ ਕਬਜ਼ੇ `ਚੋਂ ਤਲਵਾਰਾਂ, ਬੇਸਬਾਲ ਅਤੇ ਕਾਪੇ ਵਗੈਰਹ ਬਰਾਮਦ ਕੀਤੇ ਹਨ। ਸੀ ਗ੍ਰੇਡ ਹਿੰਦੀ ਫਿਲਮਾਂ ਤੋਂ ਮੁਤਾਸਰ ਇਸ ਗਿਰੋਹ ਦਾ ‘ਮੋਡਸ ਅਪਰੇਂਡੀ ’ ਇਹ ਸੀ ਕਿ ਗਿਰੋਹ ਦੀਆਂ ਔਰਤਾਂ ਰਾਹਗੀਰਾਂ ਨੂੰ ‘ਹਨੀ ਟ੍ਰੈਪ’ ’ਚ ਫਸਾ ਕੇ ਸੁੰਨਸਾਨ ਥਾਵਾਂ ’ਤੇ ਲੈ ਜਾਂਦੀਆਂ ਸਨ,ਉਥੇ ਪਹਿਲੋਂ ਤੋਂ ਹੀ ਲੁਕੇ ਹੋਏ ਉਨ੍ਹਾਂ ਦੇ ਸਾਥੀ ਤਲਵਾਰਾਂ ਅਤੇ ਡਾਂਗਾਂ ਨਾਲ ਰਾਹਗੀਰਾਂ ਨੂੰ ਬੇਰਹਿਮੀ ਨਾਲ ਜ਼ਖਮੀ ਕਰਦੇ ਸਨ ਅਤੇ ਫਿਰ ਲੁੱਟਮਾਰ ਕਰਦੇ ਸਨ।ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਲਗਾਤਾਰ ਲੁੱਟ-ਖੋਹ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਪਿਛਲੇ ਕਾਫੀ ਸਮੇਂ ਤੋਂ ਰਾਤ 12 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਇਨ੍ਹਾਂ ਵਾਰਦਾਤਾਂ ਕਾਰਨ ਪੁਲਿਸ ਵੱਲੋਂ ਇਨ੍ਹਾਂ ਲੁਟੇਰਿਆਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਮੰਗਲਵਾਰ ਨੂੰ ਪੁਲਿਸ ਨੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕਰਨ `ਚ ਸਫਲਤਾ ਹਾਸਲ ਕੀਤੀ ਹੈ।ਥਾਣਾ ਇੰਚਾਰਜ ਨੇ ਦੱਸਿਆ ਕਿ ਗਿਰੋਹ `ਚ ਸ਼ਾਮਲ ਔਰਤਾਂ ਰਾਹਗੀਰਾਂ ਨੂੰ ਰੋਕ ਕੇ ਉਨ੍ਹਾਂ ਦੀ ਦੇਖ-ਭਾਲ ਕਰਕੇ ਉਨ੍ਹਾਂ ਨੂੰ ਫਸਾ ਲੈਂਦੀਆਂ ਸਨ, ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਪਾਸੇ ਲੈ ਜਾਂਦੀਆਂ ਸਨ, ਜਿੱਥੇ ਪਹਿਲਾਂ ਤੋਂ ਲੁਕੇ ਲੁਟੇਰੇ ਆ ਜਾਂਦੇ ਸਨ ਅਤੇ ਉਨ੍ਹਾਂ ਨੂੰ ਲੁੱਟ ਲੈਂਦੇ ਸਨ। ਪੁਖਤਾ ਖੁਫੀਆ ਸੂਚਨਾ ਦੇ ਆਧਾਰ `ਤੇ ਪੁਲਿਸ ਨੇ ਗਿਰੋਹ ਦੇ ਮੈਂਬਰਾਂ ਤੱਕ ਪਹੁੰਚਣ `ਚ ਕਾਮਯਾਬੀ ਹਾਸਲ ਕੀਤੀ। ਇਸ ਗਿਰੋਹ ਦੇ ਫੜੇ ਜਾਣ ਨਾਲ ਜਿੱਥੇ ਸ਼ਹਿਰ ਅਤੇ ਛਾਉਣੀ `ਚ ਲੁੱਟ-ਖੋਹ ਦੀਆਂ ਘਟਨਾਵਾਂ `ਤੇ ਕਾਬੂ ਪਾਇਆ ਜਾ ਸਕੇਗਾ, ਉਥੇ ਹੀ ਇਸ ਗਿਰੋਹ ਦੇ ਫਰਾਰ ਸਾਥੀਆਂ ਦੀ ਭਾਲ `ਚ ਪੁਲਿਸ ਟੀਮਾਂ ਵੀ ਭੇਜ ਦਿੱਤੀਆਂ ਗਈਆਂ ਹਨ।

Related Post