post

Jasbeer Singh

(Chief Editor)

Punjab

ਪਾਕਿਸਤਾਨੀ ਸਰਹੱਦ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਪੰਜ ਪੈਕਟ ਹੈਰੋਇਨ ਦੇ ਕੀਤੇ ਬਰਾਮਦ

post-img

ਪਾਕਿਸਤਾਨੀ ਸਰਹੱਦ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਪੰਜ ਪੈਕਟ ਹੈਰੋਇਨ ਦੇ ਕੀਤੇ ਬਰਾਮਦ ਗੁਰਦਾਸਪੁਰ : ਬਾਰ ਬਾਰ ਭਾਰਤੀ ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਹੱਥੋਂ ਨਾ ਕਾਮੀ ਝੇਲਣ ਦੇ ਬਾਵਜੂਦ ਪਾਕਿਸਤਾਨ ਸਰਹੱਦੀ ਖੇਤਰਾਂ ਵਿੱਚ ਡਰੋਨ ਰਾਹੀ ਹੈਰੋਇਨ ਸੁੱਟਣ ਤੋਂ ਬਾਜ ਨਹੀਂ ਆ ਰਿਹਾ ਹੈ। ਇੱਕ ਵਾਰ ਫੇਰ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਦੀ ਮਛਰਾਲਾ ਚੌਂਕੀ ਤਹਿਤ ਆਉਂਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗੇ ਖੇਤਾਂ ਵਿੱਚੋਂ ਹੈਰੋਇਨ ਦਾ ਇੱਕ ਪੈਕਟ ਬਰਾਮਦ ਕੀਤਾ ਗਿਆ ਹੈ ਜਿਸਨੂੰ ਖੋਲਣ ਤੋਂ ਬਾਅਦ ਪੰਜ ਵੱਖ-ਵੱਖ ਪੈਕਟ ਨਿਕਲੇ ਜਿਨਾਂ ਦਾ ਕੁੱਲ ਵਜਨ ਦੋ ਕਿਲੋ 804 ਗ੍ਰਾਮ ਬਣਿਆ ਹੈ । ਬੀਓਪੀ ਮੇਤਲਾ ਦੇ ਤਹਿਤ ਪੈਂਦੇ ਖੇਤ ਦਾ ਮਾਲਕ ਕਿਸਾਨ ਬਲਵਿੰਦਰ ਸਿੰਘ ਜਦੋਂ ਆਪਣੇ ਸਰਹੱਦ ਦੇ ਨਾਲ ਲੱਗਦੇ ਖੇਤਾਂ ਵਿੱਚ ਬੀਤੀ ਸ਼ਾਮ ਸਾਢੇ 5 ਵਜੇ ਦੇ ਕਰੀਬ ਗਿਆ ਤਾਂ ਉਸਨੇ ਇਹ ਪੈਕਟ ਵੇਖਿਆ ਤੇ ਤੁਰੰਤ ਬੀਐਸਐਫ ਦੀ ਨਜ਼ਦੀਕੀ ਚੌਂਕੀ 27 ਬਟਾਲੀਅਨ ਨੂੰ ਇਸ ਦੀ ਸੂਚਨਾ ਦਿੱਤੀ ਜਿਨਾਂ ਨੇ ਮੌਕੇ ਤੇ ਪਹੁੰਚ ਕੇ ਇਹ ਪੈਕਟ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਡੇਰਾ ਬਾਬਾ ਨਾਨਕ ਥਾਣਾ ਦੀ ਪੁਲਿਸ ਨੂੰ ਸੂਚਿਤ ਕੀਤਾ।ਡੇਰਾ ਬਾਬਾ ਨਾਨਕ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੈਕਟ ਨੂੰ ਖੋਲਣ ਉਪਰੰਤ ਇਸ ਵਿੱਚੋਂ ਪੰਜ ਛੋਟੇ ਪੈਕਟ ਬਰਾਮਦ ਹੋਏ ਹਨ। ਇਹਨਾਂ ਨੂੰ ਤੋਲਣ ਤੇ ਇਸ ਦਾ ਕੁੱਲ ਭਜਨ ਦੋ ਕਿਲੋ 800 ਗ੍ਰਾਮ ਦੇ ਕਰੀਬ ਨਿਕਲਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੀ ਕੀਮਤ 13 ਕਰੋੜ ਤੋਂ ਵੱਧ ਬਣਦੀ ਹੈ। ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Related Post