post

Jasbeer Singh

(Chief Editor)

National

ਸੰਘਣੀ ਧੁੰਦ ਕਾਰਨ 93 ਮਿੰਟ ਲਖਨਊ ਦੇ ਚੱਕਰ ਕੱਟ ਕੇ ਦਿੱਲੀ ਪਰਤੀ ਫਲਾਈਟ

post-img

ਸੰਘਣੀ ਧੁੰਦ ਕਾਰਨ 93 ਮਿੰਟ ਲਖਨਊ ਦੇ ਚੱਕਰ ਕੱਟ ਕੇ ਦਿੱਲੀ ਪਰਤੀ ਫਲਾਈਟ ਲਖਨਊ, 3 ਜਨਵਰੀ 2026 : ਸੰਘਣੀ ਧੁੰਦ ਕਾਰਨ ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਇਕ ਉਡਾਣ ਲੈਂਡ ਨਹੀਂ ਕਰ ਸਕੀ ਅਤੇ 93 ਮਿੰਟ ਤੱਕ ਆਸਮਾਨ 'ਚ ਚੱਕਰ ਦਿੱਲੀ ਪਰਤ ਗਈ । ਪਾਇਲਟ ਨੇ ਕੀਤੀ ਸੀ ਬਹੁਤ ਕੋਸ਼ਿਸ਼ ਏਅਰਪੋਰਟ ਸੂਤਰਾਂ ਅਨੁਸਾਰ ਫਲਾਈਟ ਆਈ. ਐਕਸ.-2171 ਸਵੇਰੇ 6:18 ਵਜੇ ਲਖਨਊ ਪਹੁੰਚੀ ਪਰ ਵਿਜ਼ੀਬਿਲਟੀ ਸਿਰਫ 10 ਮੀਟਰ ਦੇ ਆਸ-ਪਾਸ ਸੀ । ਪਾਇਲਟ ਨੇ ਕਾਫੀ ਦੇਰ ਤੱਕ ਲੈਂਡਿੰਗ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ ਨੇ ਸੁਰੱਖਿਆ ਕਾਰਨਾਂ ਕਰ ਕੇ ਜਹਾਜ਼ ਨੂੰ 7:51 ਵਜੇ ਦਿੱਲੀ ਵਾਪਸ ਭੇਜ ਦਿੱਤਾ । ਇਸ ਜਹਾਜ਼ ਰਾਹੀਂ ਸੰਚਾਲਿਤ ਹੋਣ ਵਾਲੀ ਰਿਆਦ ਜਾਣ ਵਾਲੀ ਉਡਾਣ ਆਈ. ਐਕਸ.-189 ਨੂੰ ਵੀ ਰੱਦ ਕਰਨਾ ਪਿਆ । ਸੰਘਣੀ ਧੁੰਦ ਦਾ ਅਸਰ ਹੋਰ ਉਡਾਣਾਂ 'ਤੇ ਵੀ ਪਿਆ, ਜਿਸ ਕਾਰਨ ਮੁੰਬਈ, ਹੈਦਰਾਬਾਦ, ਰਿਆਦ, ਕਿਸ਼ਨਗੜ੍ਹ ਅਤੇ ਝਾਰਸੁਗੁੜਾ ਤੋਂ ਆਉਣ ਵਾਲੀਆਂ ਕਈ ਫਲਾਈਟਾਂ ਦੇਰੀ ਨਾਲ ਲਖਨਊ ਪਹੁੰਚੀਆਂ ।

Related Post

Instagram