
National
0
ਮਨੀਪੁਰ ’ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਤਬਾਹੀ ਮਚਾਈ, ਹਜ਼ਾਰਾਂ ਲੋਕਾਂ ਨੇ ਘਰ-ਬਾਰ ਛੱਡਿਆ
- by Aaksh News
- May 30, 2024

ਮਨੀਪੁਰ ਦੀ ਇੰਫਾਲ ਘਾਟੀ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਸੈਨਾਪਤੀ ਜ਼ਿਲ੍ਹੇ ’ਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ 34 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਸੈਨਾਪਤੀ ਨਦੀ ‘ਚ 83 ਸਾਲਾ ਬਜ਼ੁਰਗ ਔਰਤ ਡੁੱਬ ਗਈ। ਇੰਫਾਲ ‘ਚ 75 ਸਾਲਾ ਵਿਅਕਤੀ ਮੀਂਹ ਦੌਰਾਨ ਬਿਜਲੀ ਦੇ ਖੰਭੇ ਦੇ ਸੰਪਰਕ ‘ਚ ਆ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਇੰਫਾਲ ਨਦੀ ਦੇ ਓਵਰਫਲੋ ਹੋਣ ਕਾਰਨ ਕਈ ਇਲਾਕਿਆਂ ਅਤੇ ਇੰਫਾਲ ਘਾਟੀ ਵਿਚ ਹੜ੍ਹ ਆ ਗਿਆ ਹੈ ਤੇ ਹਜ਼ਾਰਾਂ ਲੋਕਾਂ ਨੂੰ ਜਾਨ ਬਚਾਉਣ ਲਈ ਹੋਰ ਥਾਵਾਂ ’ਤੇ ਸ਼ਰਨ ਲੈਣੀ ਪਈ ਹੈ।