
National
0
ਪੈਕੇਟ ਬੰਦ ਸਾਮਾਨ ’ਤੇ ਖੁਰਾਕੀ ਲੇਬਲ ਗੁਮਰਾਹਕੁਨ ਹੋ ਸਕਦੇ ਨੇ: ਆਈਸੀਐੱਮਆਰ
- by Aaksh News
- May 13, 2024

ਸਿਹਤ ਖੋਜ ਅਦਾਰੇ ਆਈਸੀਐੱਮਆਰ ਨੇ ਕਿਹਾ ਹੈ ਕਿ ਪੈਕੇਟ ਬੰਦ ਸਾਮਾਨ ’ਤੇ ਖੁਰਾਕੀ ਲੇਬਲ ਗੁਮਰਾਹਕੁਨ ਹੋ ਸਕਦੇ ਹਨ। ਉਨ੍ਹਾਂ ਖਪਤਕਾਰਾਂ ਨੂੰ ਚੌਕਸ ਕੀਤਾ ਹੈ ਕਿ ਉਹ ਸਾਮਾਨ ਖ਼ਰੀਦਦੇ ਸਮੇਂ ਉਸ ’ਤੇ ਲਿਖੀ ਜਾਣਕਾਰੀ ਬੜੇ ਧਿਆਨ ਨਾਲ ਪੜ੍ਹਨ। ਆਈਸੀਐੱਮਆਰ ਨੇ ਇਹ ਵੀ ਕਿਹਾ ਕਿ ‘ਸ਼ੂਗਰ-ਫਰੀ’ ਹੋਣ ਦਾ ਦਾਅਵਾ ਕਰਨ ਵਾਲੀਆਂ ਵਸਤਾਂ ’ਚ ਚਰਬੀ ਦੀ ਮਾਤਰਾ ਵਧ ਹੋ ਸਕਦੀ ਹੈ ਜਦਕਿ ਪੈਕਡ ਫਲਾਂ ਦੇ ਰਸ ’ਚ ਫਲ ਦਾ ਸਿਰਫ਼ 10 ਫ਼ੀਸਦ ਹੀ ਗੁੱਦਾ ਹੋ ਸਕਦਾ ਹੈ।