post

Jasbeer Singh

(Chief Editor)

National

ਯੂਪੀ ਵਿੱਚ ਜੰਗਲਾਤ ਵਿਭਾਗ ਨੇ ਇੱਕ ਹੋਰ ਬਘਿਆੜ ਨੂੰ ਫੜਿਆ

post-img

ਯੂਪੀ ਵਿੱਚ ਜੰਗਲਾਤ ਵਿਭਾਗ ਨੇ ਇੱਕ ਹੋਰ ਬਘਿਆੜ ਨੂੰ ਫੜਿਆ ਨਵੀਂ ਦਿੱਲੀ, 29 ਅਗਸਤ : ਯੂਪੀ ਦੇ ਬਹਿਰਾਇਚ ਜ਼ਿਲ੍ਹੇ ਵਿੱਚ ਜੰਗਲਾਤ ਵਿਭਾਗ ਨੇ ਇੱਕ ਹੋਰ ਬਘਿਆੜ ਨੂੰ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਇਸ ਜ਼ਿਲ੍ਹੇ ਵਿੱਚ ਬਘਿਆੜਾਂ ਦਾ ਆਤੰਕ ਜਾਰੀ ਹੈ। ਜੰਗਲਾਤ ਵਿਭਾਗ ਨੇ ਪਹਿਲਾਂ ਹੀ ਤਿੰਨ ਬਘਿਆੜਾਂ ਨੂੰ ਫੜ ਲਿਆ ਸੀ। ਚੌਥਾ ਬਘਿਆੜ ਵੀਰਵਾਰ ਸਵੇਰੇ ਫੜਿਆ ਗਿਆ। ਜੰਗਲਾਤ ਵਿਭਾਗ ਨੇ ਇਸ ਨੂੰ ਫੜਨ ਲਈ ਯੋਜਨਾ ਬਣਾ ਕੇ ਪਿੰਜਰਾ ਲਾਇਆ ਸੀ। ਉਹ ਸਵੇਰੇ ਕਰੀਬ 11 ਵਜੇ ਇਸ ਵਿੱਚ ਕੈਦ ਹੋ ਗਿਆ। ਹੁਣ ਤੱਕ ਚਾਰ ਬਘਿਆੜ ਫੜੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ।

Related Post