

ਕਾਂਗਰਸ ਆਗੂ ਤੇ ਨਗਰ ਪੰਚਾਇਤ ਭਾਦਸੋਂ ਦੇ ਸਾਬਕਾ ਪ੍ਰਧਾਨ ਚੂੰਨੀ ਲਾਲ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਮਿਲ ਕੇ ਵਧਾਈ ਦਿੱਤੀ ਤੇ ਇਲਾਕੇ ਦੇ ਤਾਜ਼ਾ ਸਿਆਸੀ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ। ਮੁਲਾਕਾਤ ਉਪਰੰਤ ਚੂੰਨੀ ਲਾਲ ਨੇ ਦੱਸਿਆ ਕਿ ਡਾ. ਗਾਂਧੀ ਦੇ ਮਨ ਵਿੱਚ ਪਟਿਆਲਾ ਹਲਕੇ ਲਈ ਕੁਝ ਕਰ ਗੁਜ਼ਰਨ ਦੀ ਜੋ ਉਮੰਗ ਹੈ ਉਹ ਕਿਸੇ ਵਿਰਲੇ ਆਗੂ ਦੇ ਹਿੱਸੇ ਹੀ ਆਉਂਦੀ ਹੈ । ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸੀ ਵਰਕਰ ਡਾ. ਧਰਮਵੀਰ ਗਾਂਧੀ ਦੇ ਰੂਪ ਵਿੱਚ ਇਕ ਪੜ੍ਹੇ ਲਿਖੇ ਤੇ ਸੁਲਝੇ ਹੋਏ ਸਮਾਜ ਸ਼ਾਸਤਰੀ ਨੂੰ ਅਪਣੇ ਆਗੂ ਵਜੋਂ ਪਾ ਕੇ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਉਨ੍ਹਾਂ ਗੁਲਦਸਤਾ ਭੇਂਟ ਕਰ ਕੇ ਡਾ. ਧਰਮਵੀਰ ਗਾਂਧੀ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਨਗਰ ਭਾਦਸੋਂ ਦੇ ਕਈ ਕੌਂਸਲਰ ਤੇ ਕਾਂਗਰਸ ਆਗੂ ਹਾਜ਼ਰ ਸਨ।