post

Jasbeer Singh

(Chief Editor)

Patiala News

ਸਨੌਰ ’ਚ ਨਵੇਂ ਟਿਊਬਵੈੱਲ ਦਾ ਨੀਂਹ ਪੱਧਰ ਰੱਖਿਆ

post-img

ਸਨੌਰ ’ਚ ਨਵੇਂ ਟਿਊਬਵੈੱਲ ਦਾ ਨੀਂਹ ਪੱਧਰ ਰੱਖਿਆ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਹੋਵੇਗੀ ਮੁਸ਼ਕਿਲ ਹੱਲ : ਜੋਸ਼ਨ, ਤੱਖਰ ਸਨੌਰ 15 ਮਾਰਚ (ਰਾਜੇਸ਼ ) : ਹਲਕਾ ਸਨੌਰ ਵਿਖੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਗਤੀ ਨੂੰ ਲਗਾਤਾਰ ਤੇਜ ਕੀਤਾ ਜਾ ਰਿਹਾ ਹੈ, ਜਿਥੇ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾ ਰਿਹਾ ਹੈ । ਇਸੇ ਤਹਿਤ ਸਨੌਰ ਵਿਖੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਅਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਤੱਖਰ ਵੱਲੋਂ ਵਾਰਡ ਨੰਬਰ 12 ਅੰਦਰ ਨਵੇਂ ਟਿਊਬਵੈੱਲ ਦਾ ਨੀਂਹ ਪੱਧਰ ਰੱਖਿਆ ਗਿਆ ਤਾ ਜੋਂ ਸਨੌਰ ਏਰੀਏ ਅੰਦਰ ਪਾਣੀ ਦੀ ਕੋਈ ਦਿੱਕਤ ਨਾ ਆਵੇ । ਇਸ ਮੌਕੇ ਪ੍ਰਧਾਨ ਪ੍ਰਦੀਪ ਜੋਸ਼ਨ ਅਤੇ ਸੀਨੀ: ਮੀਤ ਪ੍ਰਧਾਨ ਨਰਿੰਦਰ ਸਿੰਘ ਤੱਖਰ ਨੇ ਆਖਿਆ ਕਿ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਸਨੌਰ ਅੰਦਰ ਵਿਕਾਸ ਕਾਰਜ਼ਾ ਨੂੰ ਵੱਡੇ ਪੱਧਰ ਤੇ ਅੰਜਾਮ ਦਿੱਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਜਨਤਾ ਲਈ ਮੁੱਢਲੀਆਂ ਸਹੂਲਤਾਂ ਨੂੰ ਘਰ-ਘਰ ਪੁੱਜਦਾ ਕੀਤਾ ਜਾ ਰਿਹਾ ਹੈ । ਨਵੇਂ ਟਿਊਬਵੈੱਲ ਦੇ ਚਾਲੂ ਹੋਣ ਨਾਲ ਸਨੌਰ ਕਸਬੇ ਵਿੱਚ ਪਾਣੀ ਦੀ ਘਾਟ ਪੂਰੀ ਹੋਵੇਗੀ । ਉਨ੍ਹਾਂ ਆਖਿਆ ਕਿ ਕਸਬੇ ਅੰਦਰ ਜਿਹੜੀਆਂ ਹੋਰ ਵੀ ਮੁਸ਼ਕਿਲਾਂ ਹਨ, ਉਨ੍ਹਾਂ ਦਾ ਵੀ ਜਲਦ ਹੱਲ ਹੋਵੇਗਾ, ਕਿਉਂਕਿ ਵਿਧਾਇਕ ਪਠਾਣਮਾਜਰਾ ਵੱਲੋਂ ਖੁਦ ਪਿੰਡਾਂ ਵਿੱਚ ਜਾਕੇ ਹਰੇਕ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ । ਇਸ ਮੌਕੇ ਲਖਵੀਰ ਸਿੰਘ ਈ. ਓ., ਅਮਰਦੀਪ ਸਿੰਘ ਸੰਘੇੜਾ ਯੂਥ ਪ੍ਰਧਾਨ, ਸਿੰਦਰ ਸਰਪੰਚ, ਬਲਵਿੰਦਰ ਸਿੰਘ, ਐਮਸੀ ਤਰਸੇਮ ਸਿੰਘ, ਐਮ. ਸੀ. ਸੋਕੀਨ, ਭੁਪਿੰਦਰ ਸਿੰਘ, ਜੱਸ ਧਰਮਕੋਟ, ਪੱਪੂ, ਰਿੰਪੀ ਹਾਂਡਾ, ਭੁਪਿੰਦਰ ਸਿੰਘ ਆਦਿ ਹਾਜਰ ਸਨ ।

Related Post