ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧੀ ਨਵੀਂ ਦਿੱਲੀ, 30 ਨਵੰਬਰ 2025 : ਭਾਰਤ ਦੇੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਹਵਾਲਗੀ ਕੀਤੇ ਗਏ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਐੱਨ. ਆਈ. ਏ. ਹਿਰਾਸਤ 5 ਦਸੰਬਰ ਤੱਕ ਵਧਾ ਦਿੱਤੀ ਹੈ। ਕਿਹੜੇ ਕਿਹੜੇ ਮਾਮਲੇ ਵਿਚ ਸੀ ਲੋੜੀਂਦਾ ਅਨਮੋਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ, ਅਪ੍ਰੈਲ 2024 ਵਿਚ ਅਦਾਕਾਰ ਸਲਮਾਨ ਖਾਨ ਦੇ ਘਰ `ਤੇ ਹੋਈ ਗੋਲੀਬਾਰੀ, ਪੰਜਾਬੀ ਗਾਇਕ ਸਿੱਧੂ ਮੁਸੇਵਾਲਾ ਦੇ ਕਤਲ ਅਤੇ ਹੋਰ ਅਪਰਾਧਾਂ ਸਬੰਧੀ ਲੋੜੀਂਦੇ ਅਨਮੋਲ ਨੂੰ 18 ਨਵੰਬਰ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਸੀ । ਉਸ ਨੂੰ ਪਿਛਲੇ ਸਾਲ ਨਵੰਬਰ `ਚ ਅਮਰੀਕਾ ਤੋਂ ਹਿਰਾਸਤ ਵਿਚ ਲਿਆ ਗਿਆ ਸੀ । 2022 ਤੋਂ ਫਰਾਰ ਸੀ ਅਨਮੋਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਤੇ ਕਰੀਬੀ ਸਾਥੀ ਅਨਮੋਲ ਨੂੰ ਇਸ ਤੋਂ ਪਹਿਲਾਂ 19 ਨਵੰਬਰ ਨੂੰ 11 ਦਿਨ ਦੀ ਐੱਨ. ਆਈ. ਏ. ਹਿਰਾਸਤ ਵਿਚ ਭੇਜਿਆ ਗਿਆ ਸੀ । ਅਮਰੀਕਾ ਵਿਚ ਰਹਿ ਰਿਹਾ ਅਨਮੋਲ 2022 ਤੋਂ ਫਰਾਰ ਸੀ ਅਤੇ ਜੇਲ ਵਿਚ ਬੰਦ ਆਪਣੇ ਭਰਾ ਲਾਰੈਂਸ ਦੀ ਅਗਵਾਈ ਵਾਲੇ ਅੱਤਵਾਦ-ਮਾਫੀਆ ਗਿਰੋਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਹੋਣ ਵਾਲਾ 19ਵਾਂ ਮੁਲਜ਼ਮ ਹੈ ।
