
Entertainment / Information
0
ਕੰਗਨਾ ਦੀ 'Emergency' 'ਤੇ ਗਿੱਪੀ ਗਰੇਵਾਲ ਦਾ ਰਿਐਕਸ਼ਨ ਆਇਆ ਸਾਹਮਣੇ....
- by Jasbeer Singh
- September 6, 2024
-1725612324.jpg)
ਮਨੋਰੰਜਨ (੬ ਸਿਤੰਬਰ ੨੦੨੪ ) : ਪੰਜਾਬੀ ਸਿਨੇਮਾ ਦੇ ਸਟਾਰ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਪੰਜਾਬੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ 13 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਹੈ। ਫਿਲਮ ਦੀ ਪ੍ਰਮੋਸ਼ਨ ਦੇ ਲਈ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਟੀਮ ਰੁੱਝੀ ਹੋਈ ਹੈ। ਇਸੀ ਵਿਚਾਲੇ ਅਦਾਕਾਰ ਨੇ ਸੁਰਖੀਆਂ ਫਿਲਮ ‘ਚ ਰਹਿਣ ਵਾਲੀ ਐਮਰਜੈਂਸੀ ਫਿਲਮ ਨੂੰ ਲੈ ਕੇ ਬਿਆਨ ਦਿੱਤਾ ਹੈ। ਪੰਜਾਬ ਕੇਸਰੀ ਦੀ ਖ਼ਬਰ ਮੁਤਾਬਕ ਗਿੱਪੀ ਗਰੇਵਾਲ ਨੇ ਆਪਣੀ ਫਿਲਮ ਦੀ ਉਦਾਹਰਣ ਦਿੰਦੇ ਹੋਏ ਕਿਹਾ, ‘‘ਅਸੀਂ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਬਣਾਈ ਹੈ। ਫਿਲਮ ਬਣਾਉਣ ਤੋਂ ਪਹਿਲਾਂ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਵੀ ਅਸੀਂ ਇਸ ਦੀ ਸਕ੍ਰਿਪਟ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਪ੍ਰਵਾਨਗੀ ਲਈ ਦਿੱਤੀ ਸੀ। ਗਿੱਪੀ ਨੇ ਦੱਸਿਆ ਕਿ ਉਹ ਕਿਸੇ ਵੀ ਵਿਵਾਦ ਤੋਂ ਬਚਣ ਲਈ ਧਾਰਮਿਕ ਅਧਿਕਾਰੀਆਂ ਤੋਂ ਫੀਡਬੈਕ ਜ਼ਰੂਰ ਲੈਂਦੇ ਹਨ।