

ਦਵਾਈ ਕੰਪਨੀ ‘ਚ ਕੰਮ ਕਰਦੀ ਲੜਕੀ ਨਾਲ ਦੋਸਤ ਵੱਲੋਂ ਜਬਰ ਜਨਾਹ ਪਟਿਆਲਾ : ਥਾਣਾ ਅਨਾਜ ਮੰਡੀ ਇਲਾਕੇ ’ਚ ਇੱਕ ਦਵਾਈ ਕੰਪਨੀ ’ਚ ਐੱਮ. ਆਰ. (ਮੈਡੀਕਲ ਪ੍ਰਤੀਨਿਧੀ) ਵਜੋਂ ਕੰਮ ਕਰਨ ਵਾਲੀ ਇੱਕ ਕੁੜੀ ਨਾਲ ਉਸਦੇ ਆਪਣੇ ਹੀ ਦੋਸਤ ਨੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਕੀ ਹਰਿਆਣਾ ਇਲਾਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜਿਸਦੀ ਜਾਣ-ਪਛਾਣ ਉਸੇ ਦਫਤਰ ਵਿੱਚ ਕੰਮ ਕਰਦੇ ਸਮੇਂ ਹੋਰ ਵਿਅਕਤੀ ਨਾਲ ਹੋਈ ਸੀ। ਇਸ ਤੋਂ ਬਾਅਦ ਉਹ ਸੱਤ ਮਹੀਨਿਆਂ ਤੱਕ ਮੁਲਜਮ ਨਾਲ ਫੋਨ ’ਤੇ ਗੱਲ ਕਰਦੀ ਰਹੀ ਅਤੇ ਫਿਰ ਮੁਲਜਮ ਨੇ ਉਸਨੂੰ ਪਟਿਆਲਾ ਸਹਿਰ ਆਉਣ ਲਈ ਬੁਲਾਇਆ, ਜਿੱਥੇ ਉਸਨੇ ਇੱਕ ਹੋਟਲ ਦਾ ਕਮਰਾ ਬੁੱਕ ਕੀਤਾ ਅਤੇ ਮਿਲ ਕੇ ਉਸਨੂੰ ਨਸ਼ੀਲਾ ਕੋਲਡ ਡਰਿੰਕ ਪਿਲਾਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ। 7 ਜਨਵਰੀ ਨੂੰ ਵਾਪਰੀ ਘਟਨਾ ਤੋਂ ਬਾਅਦ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਮੁਲਜਮ ਲਵਨੀਸ਼ ਕੁਮਾਰ ਵਾਸੀ ਜਾਖਲ ਮੰਡੀ ਫਤਿਹਾਬਾਦ ਹਰਿਆਣਾ ਵਿਰੁੱਧ ਮਾਮਲਾ ਦਰਜ ਕੀਤਾ। ਫਿਲਹਾਲ ਮੁਲਜਮ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ। ਪੀੜਤਾ ਦੇ ਬਿਆਨ ਅਨੁਸਾਰ ਉਹ ਪਿਛਲੇ ਸੱਤ ਮਹੀਨਿਆਂ ਤੋਂ ਦਵਾਈ ਕੰਪਨੀ ’ਚ ਦਫਤਰੀ ਕੰਮ ਦੌਰਾਨ ਮੁਲਜਮ ਲਵਨੀਸ ਕੁਮਾਰ ਨਾਲ ਗੱਲ ਕਰਦੀ ਸੀ। ਜਦੋਂ ਮੁਲਜਮ ਪਟਿਆਲਾ ’ਚ ਸੀ ਤਾਂ ਗੱਲਬਾਤ ਦੌਰਾਨ ਇਹ ਦੋਵੇਂ ਦੋਸਤ ਬਣ ਗਏ। ਮੁਲਜਮ ਨੇ ਕਿਹਾ ਕਿ ਪਟਿਆਲਾ ਇੱਕ ਸ਼ਾਹੀ ਸ਼ਹਿਰ ਹੈ, ਜਿੱਥੇ ਦੇਖਣ ਲਈ ਬਹੁਤ ਸਾਰੇ ਕਿਲ੍ਹੇ ਹਨ। 7 ਜਨਵਰੀ ਨੂੰ ਉਹ ਘੁੰਮਣ ਲਈ ਪਟਿਆਲਾ ਪਹੁੰਚੀ ਪਰ ਵਾਪਸ ਆਉਣ ’ਚ ਦੇਰੀ ਹੋ ਗਈ ਤੇ ਮੁਲਜਮ ਨੇ ਪੀੜਤਾ ਲਈ ਸਰਹਿੰਦ ਰੋਡ ‘ਤੇ ਸਥਿਤ ਨਿਜੀ ਹੋਟਲ ’ਚ ਕਮਰਾ ਬੁੱਕ ਕੀਤਾ। ਮੁਲਜਮ ਰਾਤ ਨੂੰ ਇੱਥੇ ਮਿਲਣ ਆਇਆ ਅਤੇ ਸਰਾਬ ਪੀਣ ਲੱਗ ਪਿਆ ਤੇ ਪੀੜਤ ਨੂੰ ਸਰਾਬ ਅਤੇ ਨਸੀਲੇ ਪਦਾਰਥਾਂ ’ਚ ਮਿਲਾਇਆ ਹੋਇਆ ਕੋਲਡ ਡਰਿੰਕ ਵੀ ਦਿੱਤਾ ਗਿਆ, ਜਿਸ ਤੋਂ ਬਾਅਦ ਉਸਨੇ ਉਸ ਨਾਲ ਦੁਰਵਿਹਾਰ ਕਰਨਾ ਸੁਰੂ ਕਰ ਦਿੱਤਾ। ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਮੁਲਜਮ ਨੇ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਉਸ ਨਾਲ ਜਬਰਦਸਤੀ ਸਰੀਰਕ ਸੰਬੰਧ ਬਣਾਏ। ਜਬਰ ਜਨਾਹ ਕਰਨ ਤੋਂ ਬਾਅਦ ਅਗਲੇ ਦਿਨ ਮੁਲਜਮ ਉਸਨੂੰ ਜੀਰਕਪੁਰ ਰੋਡ ’ਤੇ ਛੱਡ ਗਿਆ ਅਤੇ ਉਸਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਜਦੋਂ ਮੁਲਜਮ ਨੇ ਮੰਗਣੀ ਤੋਂ ਬਾਅਦ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਮਾਮਲਾ ਦਰਜ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.