post

Jasbeer Singh

(Chief Editor)

Latest update

ਭਾਰਤ ਸਰਕਾਰ ਨੇ ਅਮਰੀਕਾ ਵਿਚ ਨਜਾਇਜ਼ ਰਹਿ ਰਹੇ ਭਾਰਤੀਆਂ ਦੀ ਪਛਾਣ ਕਰਨ ਅਤੇ ਵਾਪਸ ਲਿਆਉਣ ਦੀ ਤਿਆਰੀ ਕੀਤੀ ਸ਼ੁਰੂ

post-img

ਭਾਰਤ ਸਰਕਾਰ ਨੇ ਅਮਰੀਕਾ ਵਿਚ ਨਜਾਇਜ਼ ਰਹਿ ਰਹੇ ਭਾਰਤੀਆਂ ਦੀ ਪਛਾਣ ਕਰਨ ਅਤੇ ਵਾਪਸ ਲਿਆਉਣ ਦੀ ਤਿਆਰੀ ਕੀਤੀ ਸ਼ੁਰੂ ਪਟਿਆਲਾ : ਅਮਰੀਕਾ ’ਚ ਸੱਤਾ ਤਬਦੀਲੀ ਦੇ ਨਾਲ ਹੀ ਭਾਰਤ ਸਰਕਾਰ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਮਿਲ ਕੇ ਅਮਰੀਕਾ ’ਚ ਨਾਜਾਇਜ ਢੰਗ ਨਾਲ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਅਸਲ ’ਚ ਭਾਰਤ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਟਰੇਡ ਵਾਰ ਤੋਂ ਬਚਣ ਅਤੇ ਜਾਇਜ ਢੰਗ ਨਾਲ ਅਮਰੀਕਾ ਜਾਣ ਵਾਲੇ ਆਪਣੇ ਨਾਗਰਿਕਾਂ ਦੇ ਹਿੱਤ ’ਚ ਇਹ ਫੈਸਲਾ ਲੈ ਰਿਹਾ ਹੈ । ਦੋਵਾਂ ਦੇਸ਼ਾਂ ਨੇ ਅਮਰੀਕਾ ’ਚ ਰਹਿਣ ਵਾਲੇ ਲੱਗਭਗ 18,000 ਨਾਜਾਇਜ ਭਾਰਤੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ । ਹਾਲਾਂਕਿ ਸੂਤਰਾਂ ਅਨੁਸਾਰ ਇਹ ਗਿਣਤੀ ਇਸ ਨਾਲੋਂ ਕਿਤੇ ਜ ਿਆਦਾ ਹੋ ਸਕਦੀ ਹੈ ਕਿਉਂਕਿ ਅਮਰੀਕਾ ’ਚ ਨਾਜਾਇਜ ਢੰਗ ਨਾਲ ਰਹਿ ਰਹੇ ਭਾਰਤੀਆਂ ਦੀ ਅਸਲ ਗਿਣਤੀ ਸਪੱਸ਼ਟ ਨਹੀਂ ਹੈ । ਇਨ੍ਹਾਂ ਚਰਚਾਵਾਂ ਨਾਲ ਜੁੜੇ ਲੋਕਾਂ ਨੇ ਪਛਾਣ ਜਾਹਿਰ ਨਾ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ । ਹੋਰ ਕਈ ਦੇਸ਼ਾਂ ਵਾਂਗ ਭਾਰਤ ਵੀ ਟਰੰਪ ਪ੍ਰਸ਼ਾਸਨ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੇ ਵਪਾਰਕ ਖਤਰਿਆਂ ਤੋਂ ਬਚਣ ਲਈ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਹੈ। ਨਾਜਾਇਜ ਪ੍ਰਵਾਸੀਆਂ ’ਤੇ ਕਾਰਵਾਈ ਟਰੰਪ ਦੀ ਚੋਣ ਮੁਹਿੰਮ ਦਾ ਇਕ ਮੁੱਖ ਵਾਅਦਾ ਰਿਹਾ ਹੈ। ਸੋਮਵਾਰ ਨੂੰ ਸਹੁੰ ਚੁੱਕਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਨਵੇਂ ਰਾਸ਼ਟਰਪਤੀ ਨੇ ਇਸ ਵਾਅਦੇ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ । ਇਕ ਸਾਲ ’ਚ 1100 ਨਾਜਾਇਜ ਭਾਰਤੀ ਪ੍ਰਵਾਸ ਵਾਪਸ ਭੇਜੇ ਗਏ : 2022 ’ਚ ਛਪੀ ਅਮਰੀਕੀ ਹੋਮਲੈਂਡ ਸਕਿਓਰਿਟੀ ਦੀ ਇਕ ਰਿਪੋਰਟ ਅਨੁਸਾਰ ਅਮਰੀਕਾ ’ਚ ਲੱਗਭਗ 2,20,000 ਗੈਰ-ਅਧਿਕਾਰਤ ਭਾਰਤੀ ਪ੍ਰਵਾਸੀ ਰਹਿ ਰਹੇ ਸਨ । ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਭਾਰਤ ਪਹਿਲਾਂ ਹੀ ਇਸ ਮਾਮਲੇ ’ਚ ਅਮਰੀਕਾ ਨੂੰ ਸਹਿਯੋਗ ਦੇ ਚੁੱਕਾ ਹੈ । ਪਿਛਲੇ ਸਾਲ ਅਕਤੂਬਰ ’ਚ ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ ਨੇ 100 ਤੋਂ ਵੱਧ ਨਾਜਾਇਜ ਭਾਰਤੀ ਨਾਗਰਿਕਾਂ ਨੂੰ ਇਕ ਜਹਾਜ ਰਾਹੀਂ ਭਾਰਤ ਭੇਜਿਆ ਸੀ । ਪਿਛਲੇ 12 ਮਹੀਨਿਆਂ ’ਚ 1100 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਭਾਰਤ ਵਾਪਸੀ ਹੋਈ ਹੈ । ਅਮਰੀਕਾ ’ਚ ਨਾਜਾਇਜ ਪ੍ਰਵਾਸੀਆਂ ’ਚ ਭਾਰਤ ਦਾ ਯੋਗਦਾਨ 3 ਫੀਸਦੀ : ਅਮਰੀਕਾ ’ਚ ਨਾਜਾਇਜ ਪ੍ਰਵਾਸੀਆਂ ’ਚ ਭਾਰਤ ਦਾ ਯੋਗਦਾਨ ਮੁਕਾਬਲਤਨ ਘੱਟ ਹੈ। 2024 ਮਾਲੀ ਸਾਲ ’ਚ ਅਮਰੀਕੀ ਬਾਰਡਰ ’ਤੇ ਅਧਿਕਾਰੀਆਂ ਵੱਲੋਂ ਫੜੇ ਗਏ ਨਾਜਾਇਜ ਪ੍ਰਵਾਸੀਆਂ ’ਚ ਭਾਰਤੀ ਨਾਗਰਿਕ ਸਿਰਫ 3 ਫੀਸਦੀ ਸਨ । ਇਸ ਦੇ ਉਲਟ ਮੈਕਸੀਕੋ, ਵੇਨੇਜੁਏਲਾ ਅਤੇ ਗਵਾਟੇਮਾਲਾ ਵਰਗੇ ਲੈਟਿਨ ਅਮਰੀਕੀ ਦੇਸ਼ਾਂ ਦਾ ਯੋਗਦਾਨ ਕਿਤੇ ਜ ਿਆਦਾ ਹੈ । ਹਾਲਾਂਕਿ ਹਾਲ ਦੇ ਸਾਲਾਂ ’ਚ ਅਮਰੀਕੀ ਸਰਹੱਦ ’ਤੇ ਭਾਰਤੀ ਨਾਜਾਇਜ ਪ੍ਰਵਾਸੀਆਂ ਦੀ ਗਿਣਤੀ ਅਤੇ ਅਨੁਪਾਤ ’ਚ ਮਾਮੂਲੀ ਵਾਧਾ ਹੋਇਆ ਹੈ। ਖਾਸ ਤੌਰ ’ਤੇ ਉੱਤਰੀ ਅਮਰੀਕੀ ਸਰਹੱਦ ’ਤੇ, ਜਿੱਥੇ ਭਾਰਤੀ ਲੱਗਭਗ ਇਕ ਚੌਥਾਈ ਨਾਜਾਇਜ ਐਂਟਰੀ ਲਈ ਜ ਿੰਮੇਵਾਰ ਹਨ ਅਤੇ ਇਥੇ ਰੋਕੇ ਗਏ ਸਭ ਤੋਂ ਵੱਡੇ ਗਰੁੱਪ ਦਾ ਹਿੱਸਾ ਹਨ ਭਾਰਤ ਨੂੰ ਲੀਗਲ ਇਮੀਗ੍ਰੇਸ਼ਨ ਦੇ ਰਾਹ ਖੁੱਲ੍ਹੇ ਰੱਖਣ ਦੀ ਉਮੀਦ : ਭਾਰਤ ਆਪਣੇ ਇਸ ਸਹਿਯੋਗ ਦੇ ਬਦਲੇ ਟਰੰਪ ਪ੍ਰਸ਼ਾਸਨ ਤੋਂ ਭਾਰਤੀ ਨਾਗਰਿਕਾਂ ਲਈ ਲੀਗਲ ਇਮੀਗ੍ਰੇਸ਼ਨ ਦੇ ਰਾਹ ਖਾਸ ਤੌਰ ’ਤੇ ਵਿਦਿਆਰਥੀ ਵੀਜਾ ਅਤੇ ਮਾਹਿਰ ਕਾਮਿਆਂ ਲਈ ਐੱਚ-1ਬੀ ਵੀਜਾ ਪ੍ਰੋਗਰਾਮ ਨੂੰ ਸੁਰੱਖਿਅਤ ਰੱਖਣ ਦੀ ਉਮੀਦ ਕਰ ਰਿਹਾ ਹੈ । ਅਧਿਕਾਰਤ ਅੰਕੜਿਆਂ ਅਨੁਸਾਰ 2023 ’ਚ ਜਾਰੀ ਕੀਤੇ ਗਏ 3,86,000 ਐੱਚ 1 ਬੀ ਵੀਜਾ ’ਚੋਂ ਲੱਗਭਗ ਤਿੰਨ-ਚੌਥਾਈ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਸਨ। ਨਾਜਾਇਜ ਅਮਰੀਕੀ ਪ੍ਰਵਾਸੀਆਂ ਨੂੰ ਵਾਪਸ ਲੈਣ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾਲ ਭਾਰਤ ਦੇ ਹੋਰ ਦੇਸ਼ਾਂ ਨਾਲ ਕਿਰਤ ਅਤੇ ਮਾਈਗ੍ਰੇਸ਼ਨ ਸਮਝੌਤਿਆਂ ’ਤੇ ਵੀ ਨਾਂਹਪੱਖੀ ਅਸਰ ਪੈ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਹਾਲੀਆ ਸਾਲਾਂ ’ਚ ਤਾਈਵਾਨ, ਸਾਊਦੀ ਅਰਬ, ਜਾਪਾਨ, ਇਜਰਾਈਲ ਅਤੇ ਹੋਰ ਦੇਸ਼ਾਂ ਨਾਲ ਮਾਈਗ੍ਰੇਸ਼ਨ ਸਮਝੌਤੇ ਕੀਤੇ ਹਨ ਤਾਂ ਜੋ ਦੇਸ਼ ’ਚ ਨੌਕਰੀਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ।

Related Post