post

Jasbeer Singh

(Chief Editor)

Business

ਗੋਦਰੇਜ ਗਰੁੱਪ 127 ਸਾਲਾਂ ਬਾਅਦ ਦੋਫਾੜ

post-img

ਦੇਸ਼ ਦੀ 127 ਸਾਲ ਪੁਰਾਣੀ ਕੰਪਨੀ ਗੋਦਰੇਜ ਦੋ ਹਿੱਸਿਆਂ ’ਚ ਵੰਡੀ ਗਈ ਹੈ। ਗੋਦਰੇਜ ਪਰਿਵਾਰ ਨੇ ਆਪਸੀ ਸਮਝੌਤੇ ਤਹਿਤ ਗਰੁੱਪ ਨੂੰ ਦੋ ਹਿੱਸਿਆਂ ’ਚ ਵੰਡਣ ਦਾ ਐਲਾਨ ਕੀਤਾ ਹੈ। ਇਕ ਪਾਸੇ ਆਦੀ ਗੋਦਰੇਜ (82) ਅਤੇ ਉਨ੍ਹਾਂ ਦੇ ਭਰਾ ਨਾਦਿਰ (73) ਹਨ ਤਾਂ ਦੂਜੇ ਪਾਸੇ ਉਨ੍ਹਾਂ ਦੇ ਚਚੇਰੇ ਭਰਾ ਜਮਸ਼ੇਦ ਗੋਦਰੇਜ (75) ਅਤੇ ਸਮਿਤਾ ਗੋਦਰੇਜ ਕ੍ਰਿਸ਼ਨਾ (74) ਹਨ। ਗੋਦਰੇਜ ਐਂਟਰਪ੍ਰਾਇਜ਼ਿਜ਼ ਗਰੁੱਪ ਦਾ ਕੰਟਰੋਲ ਜਮਸ਼ੇਦ ਗੋਦਰੇਜ ਵੱਲੋਂ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਕੀਤਾ ਜਾਵੇਗਾ। ਉਨ੍ਹਾਂ ਦੀ ਭੈਣ ਸਮਿਤਾ ਦੀ 42 ਸਾਲਾਂ ਦੀ ਧੀ ਨਿਆਰਿਕਾ ਹੋਲਕਰ ਕਾਰਜਕਾਰੀ ਡਾਇਰੈਕਟਰ ਹੋਵੇਗੀ। ਗੋਦਰੇਜ ਐਂਟਰਪ੍ਰਾਇਜ਼ਿਜ਼ ਗਰੁੱਪ ’ਚ ਗੋਦਰੇਜ ਐਂਡ ਬਾਇਸ ਅਤੇ ਉਸ ਦੇ ਸਹਿਯੋਗੀ ਸ਼ਾਮਲ ਹਨ। ਪਰਿਵਾਰ ਕੋਲ ਭੂਮੀ ਬੈਂਕ ਵੀ ਹੋਵੇਗਾ ਜਿਸ ’ਚ ਮੁੰਬਈ ’ਚ 3400 ਏਕੜ ਅਹਿਮ ਜ਼ਮੀਨ ਵੀ ਸ਼ਾਮਲ ਹੈ। ਗੋਦਰੇਜ ਇੰਡਸਟਰੀਜ਼ ਗਰੁੱਪ ਦੇ ਚੇਅਰਪਰਸਨ ਨਾਦਿਰ ਗੋਦਰੇਜ ਹੋਣਗੇ ਅਤੇ ਉਸ ਦਾ ਕੰਟਰੋਲ ਆਦੀ, ਨਾਦਿਰ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੀਤਾ ਜਾਵੇਗਾ। ਪਿਰੋਜਸ਼ਾ ਗੋਦਰੇਜ ਗਰੁੱਪ ਦੇ ਕਾਰਜਕਾਰੀ ਵਾਈਸ ਚੇਅਰਪਰਸਨ ਹੋਣਗੇ ਅਤੇ ਉਹ ਅਗਸਤ 2026 ’ਚ ਨਾਦਿਰ ਗੋਦਰੇਜ ਦੀ ਥਾਂ ’ਤੇ ਚੇਅਰਪਰਸਨ ਵਜੋਂ ਕਾਰਜਭਾਰ ਸੰਭਾਲਣਗੇ। ਗੋਦਰੇਜ ਇੰਡਸਟਰੀਜ਼ ਗਰੁੱਪ ’ਚ ਸੂਚੀਬੱਧ ਕੰਪਨੀਆਂ ਗੋਦਰੇਜ ਇੰਡਸਟਰੀਜ਼, ਗੋਦਰੇਜ ਕੰਜ਼ਿਊਮਰ ਪ੍ਰੋਡਕਟਸ, ਗੋਦਰੇਜ ਪ੍ਰਾਪਰਟੀਜ਼, ਗੋਦਰੇਜ ਐਗਰੋਵੈਟ ਤੇ ਐੱਸਟੈਕ ਲਾਈਫਸਾਇੰਸਿਜ਼ ਸ਼ਾਮਲ ਹਨ।

Related Post