

ਸਰਕਾਰ ਦੱਸੇ ਕਿ 101 ਕਿਸਾਨ ਕਿਵੇਂ ਖਤਰਾ ਹਨ : ਪੰਧੇਰ ਸ਼ੰਭੂ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੇ ’ਤੇ ਤਾਕਤ ਦਾ ਇਸਤੇਮਾਲ ਕੀਤਾ ਗਿਆ ਹੈ । ਉਨ੍ਹਾਂ ਦੀ ਸਟੇਜ ’ਤੇ ਹਮਲਾ ਕੀਤਾ ਗਿਆ । ਪੈਦਲ ਜਾ ਰਹੇ ਕਿਸਾਨਾਂ ’ਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ। ਜਿਸ ਕਾਰਨ 17 ਦੇ ਕਰੀਬ ਕਿਸਾਨ ਜ਼ਖਮੀ ਹੋਏ। ਹਰਿਆਣਾ ਪੁਲਿਸ ਨੇ ਦਿੱਲੀ ਕੂਚ ਦੇ ਲਈ ਵਧੇ ਕਿਸਾਨਾਂ ਨੂੰ ਰੋਕਿਆ ਹੈ । ਉਨ੍ਹਾਂ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਸਰਕਾਰ ਦੱਸੇ 100 ਕਿਸਾਨ ਕਿਵੇਂ ਖਤਰਾ ਹੋ ਸਕਦੇ ਹਨ। ਕਿਸਾਨਾਂ ’ਤੇ ਗੰਦਾ ਕੈਮਿਕਲ ਵਾਲਾ ਪਾਣੀ ਸੁੱਟਿਆ ਗਿਆ ।