
ਭਾਰਤ ਸਰਕਾਰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਪਹਿਲਾ ਫੇਲ੍ਹ ਕਰਦੀ ਹੈ ਫਿਰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੰਦੀ ਹੈ : ਬਾ
- by Jasbeer Singh
- September 11, 2024

ਭਾਰਤ ਸਰਕਾਰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਪਹਿਲਾ ਫੇਲ੍ਹ ਕਰਦੀ ਹੈ ਫਿਰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੰਦੀ ਹੈ : ਬਾਗੜੀ ਪਟਿਆਲਾ : ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਉਤਮ ਸਿੰਘ ਬਾਗੜੀ, ਰਾਮ ਸਰੂਪ ਅਗਰਵਾਲ, ਕੁਲਦੀਪ ਸਿੰਘ ਗਰੇਵਾਲ ਦੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਭਾਰਤ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਪਹਿਲਾ ਫੇਲ੍ਹ ਕਰਦੀ ਹੈ ਫਿਰ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਿੰਦੀ ਹੈ। ਪੰਜਾਬ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਕਿਉਂਕਿ 8ਵੀਂ ਵਾਰ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਪੰਜਾਬ ਦੇ ਸਰਕਾਰੀ ਟਰਾਂਸਪੋਰਟ ਅਦਾਰੇ ਅੰਦਰ ਇਨ੍ਹਾਂ ਨੇ ਇੱਕ ਵੀ ਬਸ ਨਵੀਂ ਨਹੀਂ ਪਾਈ। ਟਰਾਂਸਪੋਰਟ ਮਾਫੀਏ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਹੈ। ਡੀਜਲ, ਪੈਟਰੋਲ, ਬਿਜਲੀ, ਕਰਾਏ ਵਧਾਕੇ ਲੋਕਾਂ ਤੇ ਬਹੁਤ ਵੱਡਾ ਬੋਜ਼ ਪਾ ਦਿੱਤਾ ਹੈ। ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਵਿੱਚ ਕੰਮ ਕਰਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਠੇਕੇ ਤੇ ਭਰਤੀ ਕਾਮਿਆਂ ਨੂੰ ਬਿਨਾਂ ਦੇਰੀ ਤੋਂ ਪੱਕੇ ਕੀਤੇ ਜਾਣ, ਪੰਜਾਬ ਰੋਡਵੇਜ਼ ਅੰਦਰ 1800 ਬੱਸਾਂ, ਪੀ.ਆਰ.ਟੀ.ਸੀ. ਅੰਦਰ 800 ਬੱਸਾਂ ਅਦਾਰੇ ਦੀ ਮਾਲਕੀ ਦੀਆਂ ਪਾਈਆਂ ਜਾਣ, ਪੀ.ਆਰ.ਟੀ.ਸੀ. ਦੇ 400 ਦੇ ਕਰੀਬ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ ਮੁਲਾਜਮਾਂ ਨੂੰ ਪੈਨਸ਼ਨ ਦਿੱਤੀ ਜਾਵੇ। ਕੰਡਕਟਰਾਂ ਤੇ ਲਾਈ ਬਲੈਕ ਲਿਸਟ ਦੀ ਮਦ ਖਤਮ ਕੀਤੀ ਜਾਵੇ। ਪੀ.ਆਰ.ਟੀ.ਸੀ. ਦੇ ਠੇਕੇ ਤੇ ਭਰਤੀ ਮੁਲਾਜਮਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਦੀ ਜਾਵੇ। ਡਰਾਈਵਰਾਂ ਲਈ ਲਿਆਦੇ ਸਖਤ ਕਾਨੂੰਨ ਵਾਪਸ ਲਏ ਜਾਣ, ਸਜਾਵਾਂ ਦੇਣੀਆਂ ਅਤੇ ਕਲੇਮ ਪਾਉਣੇ ਬੰਦ ਕੀਤੇ ਜਾਣ। ਪੀ.ਆਰ.ਟੀ.ਸੀ. ਨੂੰ ਸਰਕਾਰੀ ਅਦਾਰਾ ਐਲਾਨਿਆ ਜਾਵੇ। ਪੀ.ਆਰ.ਟੀ.ਸੀ. ਦੇ ਸਫਰ ਸਹੂਲਤਾ ਤੇ ਬਣਦੇ ਪੈਸੇ ਛੇਤੀ ਦਿੱਤੇ ਜਾਣ ਆਦਿ ਮੰਗਾਂ ਮੰਗ ਪੱਤਰ ਦਰਜ ਮੰਗਾਂ ਮੰਨੀਆਂ ਜਾਣ। ਅੱਜ ਦੀ ਮੀਟਿੰਗ ਨੂੰ ਸਰਵ ਸ੍ਰੀ ਮੁਹੰਮਦ ਖਲੀਲ, ਗੁਲਾਬ ਸਿੰਘ, ਰਮੇਸ਼ ਕੁਮਾਰ, ਸੁਖਦੇਵ ਰਾਮ ਸੁੱਖੀ, ਗੁਰਵਿੰਦਰ ਸਿੰਘ ਗੋਲਡੀ ਨੇ ਸੰਬੋਧਨ ਕਰਦੇ ਹੋਏ ਮੁਲਾਜਮਾਂ ਨੂੰ ਸੱਦਾ ਦਿੱਤਾ ਕਿ 13 ਸਤੰਬਰ 2024 ਨੂੰ ਬਸ ਸਟੈਂਡ ਲੁਧਿਆਣਾ ਵਿਖੇ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਸਾਂਝੀ ਰੈਲੀ ਵਿੱਚ ਵੰਡੀ ਗਿਣਤੀ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕਰਨ। ਉਤਮ ਸਿੰਘ ਬਾਗੜੀ ਪ੍ਰਧਾਨ ਭਾਈਚਾਰਾ ਯੂਨੀਅਨ ਨੇ ਸਾਥੀਆਂ ਦਾ ਧੰਨਵਾਦ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.