
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀਆਂ ਜ਼ਮੀਨੀ ਹਕੀਕਤਾਂ ਨਿਰਾਸ਼ਾਜਨਕ : ਪ੍ਰੋ ਬਡੂੰਗਰ
- by Jasbeer Singh
- March 6, 2025

ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀਆਂ ਜ਼ਮੀਨੀ ਹਕੀਕਤਾਂ ਨਿਰਾਸ਼ਾਜਨਕ : ਪ੍ਰੋ ਬਡੂੰਗਰ ਲਿਵ ਇਨ੍ ਰਿਲੇਸ਼ਨਸ਼ਿਪ ਵਰਗੀ ਘਾਤਕ ਬਿਮਾਰੀ ਦੇਸ਼ ਦੇ ਮੱਥੇ ’ਤੇ ਕਲੰਕ ਸਖ਼ਤ ਕਾਨੂੰਨ ਦੀ ਲੋੜ ਪਟਿਆਲਾ, 6 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ 8 ਦਸੰਬਰ ਨੂੰ ਮਨਾਏ ਜਾਣ ਵਾਲੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਵਿਚ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਦਿਨ ਨੂੰ ਦੇਸ਼ ਵਿਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਪ੍ਰੰਤੂ ਅਸਲ ਵਿਚ ਔਰਤਾਂ ਨੂੰ ਸਮਰਪਿਤ ਇਹ ਵਿਸ਼ੇਸ਼ ਦਿਨ ਅਡੰਬਰ ਹੀ ਕੀਤਾ ਜਾਂਦਾ ਹੈ, ਜਦਕਿ ਇਸ ਦੀਆਂ ਅਸਲ ਹਕੀਕਤਾਂ ਜ਼ਮੀਨੀ ਪੱਧਰ ’ਤੇ ਬੇਅਸਰ ਵੀ ਵਿਖਾਈ ਦਿੰਦੀਆਂ ਹਨ । ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਦੀਆਂ ਔਰਤਾਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਤੇ ਮੰਤਰੀ ਵਰਗੇ ਅਹੁਦਿਆਂ ਤੱਕ ਪਹੁੰਚ ਗਈਆਂ ਹਨ ਅਤੇ ਇਸੇ ਤਰ੍ਹਾਂ ਸੈਨਾ ਦੀਆਂ ਤਿੰਨੇ ਸਮੁੰਦਰੀ, ਹਵਾਈ ਅਤੇ ਥਲ ਸੈਲਾ ਵਿਚ ਉੱਚ ਅਹੁਦੇ ਦੇ ਮੁਕਾਮ ਹਾਸਲ ਕੀਤਾ, ਪ੍ਰੰਤੂ ਅਜੇ ਵੀ ਮਹਿਲਾਵਾਂ ਦੀ ਉੱਚ ਅਹੁਦਿਆਂ ’ਤੇ ਪਹੁੰਚਣ ਦੀ ਅਸਲ ਸਥਿਤੀ ਨੂੰ ਵੇਖਿਆ ਜਾਵੇ ਤਾਂ ਇਹ ਗਿਣਤੀ ਆਟੇ ਵਿਚ ਲੂਣ ਦੇ ਬਰਾਬਰ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਅਸਲ ਔਰਤਾਂ ਦੀ ਦੁਰਦਸ਼ਾ ਤੇ ਅਸਲ ਸਥਿਤੀ ਕਾਫ਼ੀ ਚਿੰਤਾਜਨਕ ਹੈ, ਜਿਨ੍ਹਾਂ ਨੂੰ ਆਪਣੇ ਹੱਕਾਂ ਲਈ ਜੂਝਣਾ ਪੈ ਰਿਹਾ ਇੱਥੋਂ ਤੱਕ ਜਿਨਸੀ ਸ਼ੋਸ਼ਣ ਵਰਗੀਆਂ ਘਟਨਾਵਾਂ ਸਾਰਿਆਂ ਨੂੰ ਸ਼ਰਮਸਾਰ ਵੀ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਸਮਾਜ ਵਿਚ ਭਰੂਣ ਹੱਤਿਆ ਪੂਰੀ ਤਰਾਂ ਖ਼ਤਮ ਨਹੀਂ ਹੋ ਸਕਦੀ ਅਤੇ ਅਜੋਕੇ ਮਾਹੌਲ ਅੰਦਰ ਔਰਤਾਂ ਅੱਜ ਵੀ ਦਹੇਜ ਦੀ ਬਲੀ ਚੜ ਰਹੀਆਂ ਹਨ । ਪ੍ਰੋ. ਬਡੂੰਗਰ ਨੇ ਚਿੰਤਾ ਵਿਅਕਤ ਕੀਤੀ ਹੈ ਕਿ ਸਮਾਜ ਅੰਦਰ ਔਰਤਾਂ ਦੇ ਸ਼ੋਸ਼ਣ ਵਿਚ ਲਿਵ ਇਨ ਰਿਲੇਸ਼ਨਸ਼ਿਪ ਵਰਗੀ ਘਾਤਕ ਬਿਮਾਰੀ ਘਰ ਗਈ ਹੈ, ਜਿਸ ਸਾਡੇ ਦੇਸ਼ ਦੇ ਮੱਥੇ ’ਤੇ ਕਲੰਕ ਹੈ । ਉਨ੍ਹਾਂ ਕਿਹਾ ਕਿ ਇਸ ਮਾੜੇ ਵਰਤਾਰੇ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣੇ ਪੈਣਗੇ ਅਤੇ ਦੇਸ਼ ਵਿਆਪੀ ਸਮਾਜ ਸੁਧਾਰ ਲਹਿਰ ਖੜੀ ਕਰਨੀ ਹੋਵੇਗੀ । ਉਨ੍ਹਾਂ ਕਿਹਾ ਕਿ ਜਿੱਥੇ ਅੱਠ ਮਾਰਚ ਨੂੰ ਸਾਰੇ ਅੰਤਰ ਰਾਸ਼ਟਰੀ ਪੱਧਰ ’ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੋਵੇਗਾ, ਉੱਥੇ ਹੀ ਮਾਪਿਆਂ ਦਾ ਵੀ ਅਹਿਮ ਕਰਤੱਵ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਤੇ ਸਿੱਖਿਆ ਦੇਣ ਤਾਂ ਜੋ ਸਮਾਜ ਵਿਚ ਮਹਿਲਾਵਾਂ ਦਾ ਸਨਮਾਨ ਤੇ ਸਤਿਕਾਰ ਬਹਾਲ ਹੋ ਸਕੇ ।