
Crime
0
ਕਿਡਨੈਪਿੰਗ ਮਾਮਲੇ `ਚ ਲੋੜੀਂਦਾ ਮੁਲਜਮ ਗੁਲਾਬ ਸਿੰਘ ਮੁੱਠਭੇੜ ਦੌਰਾਨ ਕਾਬੂ
- by Jasbeer Singh
- December 2, 2024

ਕਿਡਨੈਪਿੰਗ ਮਾਮਲੇ `ਚ ਲੋੜੀਂਦਾ ਮੁਲਜਮ ਗੁਲਾਬ ਸਿੰਘ ਮੁੱਠਭੇੜ ਦੌਰਾਨ ਕਾਬੂ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ `ਚ ਦੇਰ ਰਾਤ ਧਨਾਨਸੂ ਵੈਲੀ `ਚ ਉਸ ਸਮੇਂ ਹੜਕੰਪ ਮੱਚ ਗਈ, ਜਦੋਂ ਪੁਲਿਸ ਤੇ ਗੈਂਗਸਟਰ ਵਿਚਾਲੇ ਗੋਲੀਆਂ ਦੀ ਗੜਗੜਾਹਟ ਨਾਲ ਵੈਲੀ ਕੰਬ ਗਈ । ਮੁੱਠਭੇੜ ਦੌਰਾਨ ਪੁਲਿਸ ਦੀ ਗੋਲੀ ਵੱਜਣ ਕਾਰਨ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਾਅਦ `ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਗੁਲਾਬ ਸਿੰਘ ਹੈ, ਜਿਸ ਦੀ ਪੁਲਿਸ ਨੂੰ ਇੱਕ ਕਿਡਨੈਪਿੰਗ ਮਾਮਲੇ `ਚ ਭਾਲ ਸੀ ।