
ਅਕਾਲੀ ਦਲ ਅੰਮਿ੍ਤਸਰ ਦੇ ਗੁਰਚਰਨ ਸਿੰਘ ਭੁੱਲਰ ਨੇ ਭਰੇ ਨਾਮਜ਼ਦਗੀ ਕਾਗਜ਼, ਆਖਰੀ ਦਿਨ 15 ਉਮੀਦਵਾਰਾਂ ਨੇ ਭਰੇ ਕਾਗਜ਼
- by Aaksh News
- May 14, 2024

ਲੋਕ ਸਭਾ ਚੋਣਾਂ 2024 ਦੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਗੁਰਚਰਨ ਸਿੰਘ ਭੁੱਲਰ ਸਮੇਤ ਕੁੱਲ 16 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ। ਇਸ ਤੋਂ ਪਹਿਲੋਂ ਸਵੇਰੇ 10 ਗੁਰੂਦੁਆਰਾ ਜਾਮਨੀ ਸਾਹਿਬ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਇਕ ਵੱਡੇ ਕਾਫਲੇ ਦੇ ਰੂਪ ਵਿਚ ਗੁਰਚਰਨ ਸਿੰਘ ਭੁੱਲਰ ਕਾਗਜ਼ ਭਰਨ ਲਈ ਆਏ।ਇਸ ਮੌਕੇ ਉਨ੍ਹਾਂ ਦੇ ਨਾਲ ਤਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ ਪੰਜਾਬ, ਭੁਪਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ,ਜਤਿੰਦਰ ਸਿੰਘ ਥਿੰਦ ਮੈਂਬਰ ਪੀ ਏ ਸੀ , ਜਗਜੀਤ ਸਿੰਘ ਪੀ ਏ ਟੂ ਗੁਰਚਰਨ ਸਿੰਘ ਭੁੱਲਰ,ਮਨਮੀਤ ਸਿੰਘ ਐਡਵੋਕੇਟ ਤੋਂ ਇਲਾਵ ਸੁਖਦੇਵ ਸਿੰਘ ਵੇਹੜੀ,ਸੂਰਤ ਸਿੰਘ ਮਮਦੋਟ, ਗਿਆਨ ਸਿੰਘ ਮੰਡ,ਮੇਹਰ ਸਿੰਘ ਸੰਧੂ,ਗੁਰਦਿੱਤ ਸਿੰਘ ਬਰਾੜ,ਹਰਪ੍ਰੀਤ ਸਿੰਘ ਮਾਨ,ਰਣਜੀਤ ਸਿੰਘ ਮਾਨ ਇੰਚਾਰਜ ਸੋਸ਼ਲ ਮੀਡੀਆ, ਮਨਬੀਰ ਸਿੰਘ ਮੰਡ,ਗੁਰਵਿੰਦਰ ਸਿੰਘ ਮਹਾਲਮ ਜ਼ਿਲ੍ਹਾ ਯੂਥ ਪ੍ਰਧਾਨ, ਪ੍ਰਗਟ ਸਿੰਘ ਵਾਹਕਾ ਮੁਖ ਬੁਲਾਰਾ ਫਿਰੋਜ਼ਪੁਰ, ਹਜ਼ਾਰਾ ਸਿੰਘ ਦੌਲਤਪੁਰਾ, ਬੋਹੜ ਸਿੰਘ ਥਿੰਦ,ਨਿਸ਼ਾਨ ਸਿੰਘ ਸੈਦਾ ਰੋਹੀਲੇ, ਪ੍ਰਭਜੋਤ ਸਿੰਘ ਯੂਥ ਆਗੂ,ਸੁਚਾ ਸਿੰਘ ਮਹਾਲਮ, ਸੁਚਾ ਸਿੰਘ ਬਸਤੀ ਭਾਨੇ ਵਾਲੀ, ਗੁਰਪ੍ਰੀਤ ਸਿੰਘ ਬੈਰਕਾਂ ਆਦਿ ਹਾਜ਼ਰ ਸਨ। ਇਸ ਮੌਕੇ ਗੁਰਚਰਨ ਸਿੰਘ ਭੁੱਲਰ ਨੇ ਆਖਿਆ ਕਿ ਅੱਜ ਤੱਕ ਦੀਆਂ ਕੇਂਦਰ ਸਰਕਾਰਾਂ ਪੰਜਾਬੀਆਂ ਅਤੇ ਸਿੱਖਾਂ ਦੇ ਵਿਰੁੱਧ ਹੀ ਚੱਲਦੀਆਂ ਆਈਆਂ ਹਨ। ਉਨ੍ਹਾਂ ਆਖਿਆ ਕਿ ਇਸ ਦੀ ਸਿੱਧੀ ਜਿਹੀ ਮਿਸਾਲ ਹੁਸੈਨੀਵਾਲਾ ਬਾਰਡਰ ਤੋਂ ਹੀ ਮਿਲ ਜਾਂਦੀ ਹੈ। ਉਨ੍ਹਾਂ ਆਖਿਆ ਕਿ ਪਾਕਿਤਸਾਨ ਅਫਗਾਨਿਸਤਾਨ ਅਤੇ ਹੋਰ ਦੇਸ਼ਾਂ ਨੂੰ ਐਕਸਪੋਰਟ ਦਾ ਜਿਹੜਾ ਸਮਾਨ ਹੂਸੈਨੀਵਾਲਾ ਬਾਰਡਰ ,ਸੁਲੇਮਾਨ ਕੀ ਬਾਰਡਰ ਅਤੇ ਵਾਹਗਾ ਅਟਾਰੀ ਬਾਰਡਰ ਜ਼ਰੀਏ ਇਕ ਦੋ ਘੰਟੇ ਵਿਚ ਹੀ ਦੂਜੇ ਦੇਸ਼ ਪਹੁੰਚਾਇਆ ਜਾ ਸੱਕਦਾ ਹੈ,ਉਹੀ ਸਮਾਨ ਗੁਜਰਾਤ ਲਾਬੀ ਦੇ ਦਬਾਅ ਕਾਰਥ ਸਮੁੰਦਰੀ ਰਾਹ ਤੋਂ ਹਜ਼ਾਰਾਂ ਕਿਲੋਮੀਟਰ ਸਫਰ ਕਰਕੇ ਕਈ ਦਿਨਾਂ ਬਾਅਦ ਪਹੁੰਚਦਾ ਹੈ। ਉਨ੍ਹਾਂ ਆਖਿਆ ਕਿ ਜਦੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਲੋਕ ਉਨ੍ਹਾਂ ਨੂੰ ਵੱਡੀ ਜਿੱਤ ਨਾਲ ਐੱਮਪੀ ਬਣਾਉਣਗੇ ਤਾਂ ਉਹ ਪੂਰੀ ਸ਼ਿੱਦਤ ਨਾਲ ਹੁਸੈਨੀਵਾਲਾ ਬਾਰਡਰ ਖੁੱਲ੍ਹਵਾਉਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਭੱਖਦੇ ਮਸਲੇ ਹੱਲ ਕਰਵਾਉਣਗੇ। ਹੋਰ ਨਾਮਜ਼ਦਗੀਆਂ ਭਰਨ ਵਾਲੇ ਉਮੀਦਵਾਰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 15 ਹੋਰ ਲੋਕਾਂ ਨੇ ਆਪੋ ਆਪਣੇ ਕਾਗਜ਼ ਭਰੇ। ਪੜ੍ਹੋ ਪੂਰੀ ਸੂਚੀ: ਬਲਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪੱਟੀ ਬਿੱਲਾ , ਅਬੋਹਰ ਥਾਣਾ ਖੂਈਆਂ ਸਰਵਰ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਪਾਰਟੀ ‘ਜਨ ਸੇਵਾ ਡਰਾਈਵਰ ਪਾਰਟੀ’ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ । ਪ੍ਰੇਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਅਮਰਪੁਰਾ ਥਾਣਾ ਬਹਾਵਵਾਲਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ । ਚਮਕੌਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੁਲਤਾਨ ਵਾਲਾ ਥਾਣਾ ਆਰਫ ਕੇ ਜ਼ਿਲਾ ਫਿਰੋਜ਼ਪੁਰ ਵੱਲੋਂ ਆਜਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਕੁਲਦੀਪ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਚੱਕ ਮੋਚਨਵਾਲਾ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵੱਲੋਂ ‘ਇੰਡੀਆ ਪ੍ਰਜਾ ਬੰਧੂ ਪਾਰਟੀ’(ਆਈਪੀਬੀਪੀ)ਵੱਲੋਂ ਲੋਕ ਸਭਾ ਉਮੀਦਵਾਰ ਫਿਰੋਜਪੁਰ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਸੁਖਪ੍ਰੀਤ ਪਤਨੀ ਸੁਨੀਲ ਕੁਮਾਰ ਵਾਸੀ ਗਲੀ ਨੰਬਰ 01 ਬਾਬਾ ਦੀਪ ਸਿੰਘ ਨਗਰ ਸ੍ਰੀ ਮੁਕਤਸਰ ਸਾਹਿਬ ਵੱਲੋਂ (ਡੈਮੋਕਰੇਟਿਵ ਭਾਰਤੀ ਸਮਾਜ ਪਾਰਟੀ) ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਬਲਵੰਤ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਪਾਲੀ ਵਾਲਾ ਥਾਣਾ ਚੱਕ ਵੈਰੋਕੇ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਗੁਰਅਵਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਫਿਰੋਜ਼ਸ਼ਾਹ ਥਾਣਾ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਬਲਵੰਤ ਸਿੰਘ ਸੰਮੇਵਾਲੀ ਪੁੱਤਰ ਕਾਲਾ ਸਿੰਘ ਵਾਸੀ ਗਲੀ ਨੰਬਰ 01 ਵਾਰਡ ਨੰਬਰ 01 ਮਾਡਲ ਟਾਊਨ ਨੇੜੇ ਰੇਲਵੇ ਲਾਈਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਾਰਟੀ ‘ਨੈਸ਼ਨਲਿਸਟ ਜਸਟਿਸ ਪਾਰਟੀ’ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਸੁਰਿੰਦਰ ਕੁਮਾਰ ਪੁੱਤਰ ਕੁਲਵੰਤ ਰਾਏ ਵਾਸੀ ਬਾਂਸਲ ਵਾਲੀ ਗਲੀ ਕੋਟਕਪੂਰਾ ਥਾਣਾ ਸਿਟੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਸਾਹਿਲ ਮੋਗਾ ਪੁੱਤਰ ਤਾਰਾ ਚੰਦ ਵਾਸੀ ਸਰਾਭਾ ਨਗਰ ਮਲੋਟ ਥਾਣਾ ਸਿਟੀ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅਜਾਦ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਬਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਟਿਵਾਣਾ ਕਲਾਂ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵੱਲੋਂ ‘ਰਿਪਬਲਿਕਨ ਪਾਰਟੀ ਆਫ ਇੰਡੀਆ’ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਪ੍ਰੇਮ ਚੰਦ ਪੁੱਤਰ ਲਾਲ ਚੰਦ ਵਾਸੀ ਚੱਕ ਮਹੰਤਾਂ ਵਾਲਾ ਥਾਣਾ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਲੋਕ ਸਭਾ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਰਾਜ ਪੁੱਤਰ ਮੰਗਲ ਗਿੱਲ ਵਾਸੀ ਗੁਰੂ ਨਾਨਕ ਐਵਨੀਓ ਕਾਲੋਨੀ ਸਿਟੀ ਫਿਰੋਜ਼ਪੁਰ ਥਾਣਾ ਸਿਟੀ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਆਪਣੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਜਸਕਰਨ ਸਿੰਘ ਸਿੱਧੂ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਚੱਕ ਸਾਧੂਵਾਲਾ ਥਾਣਾ ਲੱਖੋਕੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ । ਰੇਸ਼ਮ ਲਾਲ ਪੁੱਤਰ ਫਤਿਹ ਚੰਦ ਵਾਸੀ ਚਾਰ ਐਫ ਕਲਾਸ ਨਗਰ ਫਾਜ਼ਿਲਕਾ ਥਾਣਾ ਸਿਟੀ ਫਾਜ਼ਿਲਕਾ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ।