post

Jasbeer Singh

(Chief Editor)

Punjab

ਅਮਰੀਕਾ ਵਿਖੇ ਗੁਰਜੀਤ ਸਿੰਘ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

post-img

ਅਮਰੀਕਾ ਵਿਖੇ ਗੁਰਜੀਤ ਸਿੰਘ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ ਕਪੂਰਥਲਾ : ਪੰਜਾਬ ਦੇ ਜਿਲ੍ਹਾ ਕਪੂਰਥਲਾ ਨਾਲ ਸਬੰਧਤ ਪਿੰਡ ਕੂਕਾ ਤਲਵੰਡੀ ਵਾਸੀ ਗੁਰਜੀਤ ਸਿੰਘ ਜੋ ਕਿ ਅਮਰੀਕਾ ਵਿਖੇ ਪਿਛਲੇ ਕਾਫੀ ਸਮੇਂ ਤੋਂ ਰਹਿ ਰਿਹਾ ਸੀ ਦੀ ਅਮਰੀਕਾ ਵਿਖੇ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਕਾਰਨ ਨੌਜਵਾਨ ਦੇ ਘਰ ’ਚ ਮਾਤਮ ਪਸਰ ਗਿਆ ਹੈ। ਉਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਲੜਕੇ ਦੇ ਤਾਏ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਗੁਰਜੀਤ ਸਿੰਘ (32) ਪੁੱਤਰ ਗੁਰਦੇਵ ਸਿੰਘ ਅਮਰੀਕਾ ਦੇ ਨਿਊਯਾਰਕ ਸ਼ਹਿਰ ਚ ਰਹਿੰਦਾ ਸੀ ਤੇ ਛੇ ਮਹੀਨੇ ਪਹਿਲਾਂ ਪੰਜਾਬ ਤੋਂ ਹੋ ਗਿਆ ਸੀ ਅਤੇ ਦੋ ਦਿਨ ਤੱਕ ਪੰਜਾਬ ਆਉਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ 18 ਅਕਤੂਬਰ ਨੂੰ ਵਿਆਹ ਰੱਖਿਆ ਹੋਇਆ ਸੀ।ਉਨ੍ਹਾਂ ਅੱਗੇ ਦੱਸਿਆ ਕਿ ਗੁਰਜੀਤ ਸਿੰਘ ਪੰਜਾਬ ਆਉਣ ਲਈ ਫਲਾਈਟ ਚੜਨ ਦੀ ਤਿਆਰ ਕਰ ਰਿਹਾ ਸੀ ਅਤੇ ਸਮਾਨ ਪੈਕ ਕਰਕੇ ਫਲਾਈਟ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਉਹ ਉੱਥੇ ਅਮਰੀਕਾ ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ। ਜਦੋਂ ਉਹ ਮੱਥਾ ਟੇਕ ਕੇ ਪਰਤਿਆਂ ਤਾ ਉਸਦੇ ਇੱਕ ਦਮ ਦਰਦ ਉੱਠਿਆ ਅਤੇ ਉਹ ਖੁਦ ਹੀ ਗੱਡੀ ਲੈ ਕੇ ਹਸਪਤਾਲ ਚਲਾ ਗਿਆ ਜਿੱਥੇ ਉਸਦੀ ਮੌਤ ਹੋ ਗਈ। ਤਾਇਆ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਵਿਆਹ ਨੂੰ ਲੈ ਕੇ ਘਰ ਵਿੱਚ ਤਿਆਰੀ ਚੱਲ ਰਹੀ ਸੀ । ਉਸਦੀ ਮੌਤ ਦੀ ਖਬਰ ਨਾਲ ਹਰੇਕ ਦੀ ਅੱਖਾਂ ਨਮ ਹੋਈਆਂ ਪਈਆਂ ਹਨ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।

Related Post