post

Jasbeer Singh

(Chief Editor)

Latest update

ਗੁਰਪਤਵੰਤ ਪੰਨੂ ਦਿੱਤੀ ਮੁੱਖ ਮੰਤਰੀ ਪੰਜਾਬ ਮਾਨ ਨੂੰ ਧਮਕੀ

post-img

ਗੁਰਪਤਵੰਤ ਪੰਨੂ ਦਿੱਤੀ ਮੁੱਖ ਮੰਤਰੀ ਪੰਜਾਬ ਮਾਨ ਨੂੰ ਧਮਕੀ 15 ਅਗਸਤ ਨੂੰ ਤਿਰੰਗਾ ਨਾ ਲਹਿਰਾਉਣ ਦੀ ਸਲਾਹ ਚੰਡੀਗੜ੍ਹ, 8 ਅਗਸਤ : ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਪੰਨੂੰ ਨੇ ਮੁੱਖ ਮੰਤਰੀ ਨੂੰ ਪੰਜਾਬ ‘ਚ ਤਿਰੰਗਾ ਨਾ ਲਹਿਰਾਉਣ ਦੀ ਸਲਾਹ ਦਿੱਤੀ ਹੈ। ਪੰਨੂ ਦਾ ਕਹਿਣਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ। ਭਾਰਤ ਦੇ ਤਿਰੰਗੇ ਦੀ ਅਗਵਾਈ ਹੇਠ ਸਿੱਖਾਂ ਦੀ ਨਸਲਕੁਸ਼ੀ ਹੋਈ ਅਤੇ ਅੱਜ ਪੰਜਾਬ ਦੇ ਕਿਸਾਨਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ।ਲਗਾਤਾਰ ਵੀਡੀਓ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲੇ ਅੱਤਵਾਦੀ ਪੰਨੂੰ ਨੇ ਕਿਹਾ- 15 ਅਗਸਤ ਸਿੱਖ ਧਰਮ ਅਤੇ ਪੰਜਾਬ ਦਾ ਅਜ਼ਾਦੀ ਦਿਹਾੜਾ ਨਹੀਂ ਹੈ। ਭਗਵੰਤ ਮਾਨ ਜਲੰਧਰ ‘ਚ ਤਿਰੰਗਾ ਲਹਿਰਾਉਂਦੇ ਹਨ। ਇਸ ਤਿਰੰਗੇ ਹੇਠ ਸਾਡੇ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਸਾਡੇ ਸੂਬੇ ਦੇ ਸਿੱਖ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਭਗਵੰਤ ਮਾਨ ਦੀ ਸਰਕਾਰ ਜ਼ਿੰਮੇਵਾਰ ਹੈ। ਪੰਨੂੰ ਨੇ ਕਿਹਾ ਭਗਵੰਤ ਮਾਨ ਨੂੰ 15 ਅਗਸਤ ਨੂੰ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਵੇਗਾ। ਦਿਲਾਵਰ ਸਿੰਘ ਦੀ ਅੱਜ ਲੋੜ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤਿਰੰਗਾ ਲਹਿਰਾਉਣ ਤੋਂ ਰੋਕਣ ਵਾਲੇ ਨੂੰ ਸਿੱਖ ਫਾਰ ਜਸਟਿਸ 1 ਕਰੋੜ ਰੁਪਏ ਦੇਵੇਗੀ। ਅੱਜ ਕਿਸਾਨਾਂ ਨੂੰ ਤਿਰੰਗੇ ਝੰਡੇ ਹੇਠ ਖੁਦਕੁਸ਼ੀ ਕਰਨ ਲਈ ਉਕਸਾਇਆ ਜਾ ਰਿਹਾ ਹੈ, ਜਿਸ ਹੇਠ ਨਸਲਕੁਸ਼ੀ ਹੋਈ। ਭਗਵੰਤ ਮਾਨ ਨੂੰ ਰੋਕਣ ਵਾਲੇ ਸਿੱਖ ਨੂੰ 1 ਕਰੋੜ।

Related Post