
ਗੁਰਤੇਜ ਢਿੱਲੋਂ ਨੇ ਕੇਂਦਰੀ ਮੰਤਰੀ ਅੱਗੇ ਪਟਿਆਲਾ ਲੋਕ ਸਭਾ ਖੇਤਰ ਦੇ ਚੁੱਕੇ ਮੁੱਦੇ
- by Jasbeer Singh
- April 17, 2025

ਗੁਰਤੇਜ ਢਿੱਲੋਂ ਨੇ ਕੇਂਦਰੀ ਮੰਤਰੀ ਅੱਗੇ ਪਟਿਆਲਾ ਲੋਕ ਸਭਾ ਖੇਤਰ ਦੇ ਚੁੱਕੇ ਮੁੱਦੇ ਨਾਭਾ, 16 ਅਪ੍ਰੈਲ : ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਹਮੇਸ਼ਾ ਪਟਿਆਲਾ ਲੋਕ ਸਭਾ ਖੇਤਰ ਦੇ ਲੋਕਾਂ ਦੇ ਮੁਦੇਆਂ ਨੂੰ ਤਵੱਜੋਂ ਦਿੱਤੀ ਹੈ । ਇਸੇ ਲੜੀ ਤਹਿਤ ਸ. ਢਿੱਲੋਂ ਨੇ ਅੱਜ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਪਟਿਆਲਾ ਤੋਂ ਸਮਾਣਾ-ਪਤਾੜਾ-ਮੂਨਕ ਸੜਕ ਅਤੇ ਪਟਿਆਲਾ ਤੋਂ ਦੇਵੀਗੜ੍ਹ-ਪੇਹਵਾ-ਇਸਮਾਈਲਾਬਾਦ ਸੜਕ ਨੂੰ ਫੋਰਲੇਨ ਕਰਨ, ਅੰਬਾਲਾ-ਮੋਹਾਲੀ (ਰਾਜ ਪੰਜਾਬ) ਗ੍ਰੀਨ ਫੀਲਡ ਐਕਸਪ੍ਰੈਸ ਵੇਅ ਅਧੀਨ ਬਣਾਈ ਜਾ ਰਹੀ ਸੜਕ ਅਤੇ ਪਿਲਰਾਂ ਤੇ ਪੁੱਲ ਬਣਾਉਣ ਸਬੰਧੀ ਮੁਲਾਕਾਤ ਕੀਤੀ ਅਤੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਕੇਂਦਰੀ ਮੰਤਰੀ ਨੇ ਪਟਿਆਲਾ ਨਾਲ ਸਬੰਧਤ ਸਾਰਿਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਦਿੱਤਾ ਭਰੋਸਾ ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਸਮਾਣਾ-ਪਤਾੜਾ-ਮੂਨਕ ਰੋਡ (ਸਟੇਟ ਹਾਈਵੇ-10 ਅਤੇ ਨੈਸ਼ਨਲ ਹਾਈਵੇ-ਐਨਐਚ 148ਬੀ) ਅਤੇ ਪਟਿਆਲਾ ਦੀ ਛੋਟੀ ਨਦੀ ਤੋਂ ਦੇਵੀਗੜ੍ਹ-ਪੇਹਵਾ-ਇਸਮਾਈਲਾਬਾਦ ਰੋਡ (ਜੋ ਕਿ ਨੈਸ਼ਨਲ ਹਾਈਵੇ 152 ਨਾਲ ਮਿਲਦੀ ਹੈ) 'ਤੇ ਜਿਆਦਾ ਟ੍ਰੈਫਿਕ ਹੋਣ ਕਰਕੇ ਵੱਡੇ ਵਾਹਨਾਂ ਨੂੰ ਉੱਥੋਂ ਲੰਘਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਸ. ਢਿੱਲੋਂ ਨੇ ਕੇਂਦਰੀ ਮੰਤਰੀ ਅੱਗੇ ਪਟਿਆਲਾ ਤੋਂ ਸਮਾਣਾ-ਪਤਾੜਾ-ਮੂਨਕ ਸੜਕ ਅਤੇ ਪਟਿਆਲਾ ਦੀ ਛੋਟੀ ਨਦੀ ਤੋਂ ਦੇਵੀਗੜ੍ਹ-ਪੇਹਵਾ-ਇਸਮਾਈਲਾਬਾਦ ਤੱਕ ਦੀ ਸੜਕ ਨੂੰ ਕੇਂਦਰ ਸਰਕਾਰ ਦੀ ਮਦਦ ਨਾਲ ਸੀ. ਆਰ. ਆਈ. ਐਫ. ਰਾਹੀਂ ਫੋਰਲੇਨ ਕਰਵਾਉਣ ਦੀ ਮੰਗ ਰੱਖੀ । ਸਾਡਾ ਮੁੱਖ ਮਕਸਦ ਸਿਰਫ਼ ਤੇ ਸਿਰਫ਼ ਵਿਕਾਸ ਹੈ : ਢਿੱਲੋਂ ਉਨ੍ਹਾਂ ਦੱਸਿਆ ਕਿ ਸਮਾਣਾ-ਪਤਾੜਾ-ਮੂਨਕ ਸੜਕ (75.60 ਕਿਲੋਮੀਟਰ) ਨੂੰ ਫੋਰਲੇਨ ਕਰਨ 'ਤੇ ਲਗਭਗ 378 ਕਰੋੜ ਰੁਪਏ ਅਤੇ ਪਟਿਆਲਾ ਦੀ ਛੋਟੀ ਨਦੀ ਤੋਂ ਦੇਵੀਗੜ੍ਹ-ਪੇਹਵਾ-ਇਸਮਾਈਲਾਬਾਦ ਸੜਕ (36.50 ਕਿਲੋਮੀਟਰ + 18 ਕਿਲੋਮੀਟਰ) ਨੂੰ ਫੋਰਲੇਨ ਕਰਨ ਤੇ ਲਗਭਗ 272.50 ਲੱਖ ਰੁਪਏ ਖਰਚ ਹੋਣਗੇ, ਇਸ ਦੇ ਨਾਲ ਹੀ ਸ. ਢਿੱਲੋਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪਿੰਡ ਟਿਵਾਣਾ, ਸਰਸੀਨੀ, ਸਾਧਾਂਪੁਰ, ਖਜੂਰ ਮੰਡੀ, ਆਲਮਗੀਰ, ਝੱਜੋ, ਬੁੜਨਪੁਰ, ਬਾਸਮਾ, ਬਾਸਮਾ ਕਲੋਨੀ, ਤੇਪਲਾ ਸਮੇਤ ਕਰੀਬ 20-25 ਪਿੰਡਾਂ ਵਿੱਚੋਂ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਸੜਕ ਬਣਾਈ ਜਾ ਰਹੀ ਹੈ । ਇਨ੍ਹਾਂ ਪਿੰਡਾਂ ਦੇ ਨੇੜੇ ਤੋਂ ਪਿਛਲੇ ਸੈਂਕੜੇ ਸਾਲਾਂ ਤੋਂ ਪੁਰਾਣਾ ਘੱਗਰ ਦਰਿਆ ਵਗਦਾ ਆ ਰਹੀ ਹੈ, ਜਿਸ ਵਿੱਚ ਬਰਸਾਤ ਦੇ ਮੌਸਮ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਅਤੇ ਨੇੜਲੇ 20-25 ਪਿੰਡਾਂ ਵਿੱਚ ਜਨਜੀਵਨ ਅਸਤ-ਵਿਅਸਤ ਹੋ ਜਾਂਦਾ ਹੈ । ਸਾਲ 2023 ਵਿੱਚ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੀਆਂ ਫਸਲਾਂ, ਜ਼ਮੀਨਾਂ, ਜਾਇਦਾਦਾਂ, ਜਾਨਵਰਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ । ਉਪਰੋਕਤ ਸੜਕ ਦਾ ਕੰਮ ਪੂਰਾ ਹੋਣ ਤੇ ਇਹ ਸੜਕ ਇੱਕ ਦੀਵਾਰ ਦਾ ਕੰਮ ਕਰੇਗੀ ਉਨ੍ਹਾਂ ਦੱਸਿਆ ਕਿ ਉਪਰੋਕਤ ਸੜਕ ਦਾ ਕੰਮ ਪੂਰਾ ਹੋਣ ਤੇ ਇਹ ਸੜਕ ਇੱਕ ਦੀਵਾਰ ਦਾ ਕੰਮ ਕਰੇਗੀ, ਜਿਸ ਕਰਕੇ ਬਰਸਾਤ ਦੇ ਮੌਸਮ ਵਿੱਚ ਘੱਗਰ ਦਰਿਆ ਦਾ ਪਾਣੀ ਇਨ੍ਹਾਂ ਪਿੰਡਾਂ ਨੂੰ ਨੁਕਸਾਨ ਪਹੁੰਚਾਏਗਾ । ਉਨ੍ਹਾਂ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਘੱਗਰ ਦਰਿਆ 'ਤੇ ਜੋ ਪੁਲ ਬਣਾਇਆ ਜਾ ਰਿਹਾ ਹੈ, ਉਸਦੀ ਕਰੀਬ ਇੱਕ ਕਿਲੋਮੀਟਰ ਲੰਬਾਈ ਵਧਾ ਕੇ ਇਨ੍ਹਾਂ ਪਿੰਡਾਂ ਤੋਂ ਜੋ ਸੜਕ ਨਿਕਲ ਰਹੀ ਹੈ, ਤੱਕ ਨਿਰਮਾਣ ਕੀਤਾ ਜਾਵੇ ਅਤੇ ਇਹ ਪੁਲ ਬੁੱਢਣਪੁਰ ਤੋਂ ਬਾਸਮਾ ਦੇ ਵਿਚਕਾਰ ਪਿਲਰਾਂ 'ਤੇ ਬਣਾਇਆ ਜਾਵੇ ਤਾਂ ਜੋ ਘੱਗਰ ਦਰਿਆ ਦਾ ਪਾਣੀ ਜੇਕਰ ਜਿਆਦਾ ਮਾਤਰਾ ਵਿੱਚ ਆਉਂਦਾ ਵੀ ਹੈ ਤਾਂ ਪੁਲ ਹੇਠੋਂ ਨਿਕਲ ਜਾਵੇ ਅਤੇ ਪਿੰਡਾਂ ਦਾ ਨੁਕਸਾਨ ਤੋਂ ਬਚਾਅ ਹੋ ਸਕੇ, ਇਸ ਦੇ ਨਾਲ ਹੀ ਪਿੰਡ ਬਾਸਮਾ ਤੋਂ ਇਸ ਸੜਕ 'ਤੇ ਆਉਣ-ਜਾਣ ਲਈ ਰਸਤਾ ਦਿੱਤਾ ਜਾਵੇ, ਤਾਂ ਜੋ ਇਲਾਕੇ ਨਿਵਾਸੀ ਦਾ ਇੱਕ ਤੋਂ ਦੂਜੇ ਪਾਸੇ ਆਉਣ-ਜਾਉਣ ਵਿੱਚ 15-20 ਕਿਲੋਮੀਟਰ ਤੱਕ ਦਾ ਸਫ਼ਰ ਘੱਟ ਹੋ ਸਕੇ । ਉਪਰੋਕਤ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਸੂਬਾ ਕਾਰਜਕਾਰਨੀ ਮੈਂਬਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨੇ ਭਰੋਸਾ ਦਵਾਇਆ ਹੈ ਕਿ ਉਪਰੋਕਤ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਸੀ.ਆਰ.ਆਈ.ਐਫ. ਸਬੰਧੀ ਡੀ.ਪੀ.ਆਰ. ਪੰਜਾਬ ਸਰਕਾਰ ਵੱਲੋਂ ਤਿਆਰ ਕਰਕੇ ਭੇਜੀ ਜਾਣੀ ਚਾਹੀਦਾ ਹੈ, ਪਰ ਪੰਜਾਬ ਸਰਕਾਰ ਅਜਿਹਾ ਨਹੀਂ ਕਰ ਰਹੀ, ਜੋ ਬਹੁਤ ਹੀ ਮੰਦਭਾਗੀ ਗੱਲ ਹੈ। ਸ. ਢਿੱਲੋਂ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਤੇ ਸਿਰਫ਼ ਵਿਕਾਸ ਹੈ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਉਹ ਹਮੇਸ਼ਾ ਤਿਆਰ ਹਨ।