post

Admin

(Chief Editor)

Latest update

ਪਾਕਿਸਤਾਨ ਦਾ ਪਾਣੀ ਰੋਕਣ 'ਤੇ ਵੱਢ ਦਿੱਤੇ ਜਾਣਗੇ ਹੱਥ : ਮੁਸਾਦਿਕ ਮਲਿਕ

post-img

ਪਾਕਿਸਤਾਨ ਦਾ ਪਾਣੀ ਰੋਕਣ 'ਤੇ ਵੱਢ ਦਿੱਤੇ ਜਾਣਗੇ ਹੱਥ : ਮੁਸਾਦਿਕ ਮਲਿਕ

ਪਾਕਿਸਤਾਨ, 30 ਜੂਨ 2026 : ਪਾਕਿਸਤਾਨ (Pakistan) ਦੇ ਜਲਵਾਯੂ ਮੰਤਰੀ ਨੇ ਭਾਰਤ ਨੂੰ ਸਿੰਧੂ ਜਲ ਸਮਝੌਤੇ (Sindhu Water Treaty) ਨੂੰ ਲੈ ਕੇ ਧਮਕੀ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਦਾ ਪਾਣੀ ਰੋਕਣ ਵਾਲੇ ਦੇ ਹੱਥ ਵੱਢ ਦੇਣਗੇ ।

ਹੋਰ ਕੀ ਕੀ ਆਖਿਆ ਪਾਕਿਸਤਾਨੀ ਜਲਵਾਯੂ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਨੇ ਜੋ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਭਾਰਤ ਨੂੰ ਇੱਕ ਵਾਰ ਫਿਰ ਧਮਕੀ ਦਿੰਦਿਆਂ ਪਾਕਿਸਤਾਨ ਦੇ ਜਲਵਾਯੂ ਪਰਿਵਰਤਨ ਮੰਤਰੀ ਮੁਸਾਦਿਕ ਮਲਿਕ (Musaddiq Malik) ਨੇ ਕਿਹਾ ਹੈ ਕਿ ਜੇਕਰ ਕੋਈ ਪਾਕਿਸਤਾਨ ਦੇ ਹਿੱਸੇ ਦੇ ਪਾਣੀ ਨੂੰ ਰੋਕਣ ਦੀ ਕੋਸਿ਼ਸ਼ ਕਰੇਗਾ ਤਾਂ ਉਹ ਉਸਦੇ ਹੱਥ ਵੱਢ ਦੇਣਗੇ । ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਪਾਕਿਸਤਾਨ ਦੇ ਹਿੱਸੇ ਦੇ ਪਾਣੀ ਨੂੰ ਰੋਕਣਾ ਚਾਹੁੰਦਾ ਹੈ । ਮੁਸਾਦਿਕ ਮਲਿਕ ਨੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੁਆਂਢੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਟੂਟੀ ਹੈ । ਉਹ ਕਹਿੰਦੇ ਹਨ ਕਿ ਉਹ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨੂੰ ਨਹੀਂ ਜਾਣ ਦੇਣਗੇ । ਜਿਹੜੇ ਲੋਕ ਸਾਡੇ ਹਿੱਸੇ ਦੇ ਪਾਣੀ ਦਾ ਦਾਅਵਾ ਕਰਦੇ ਹਨ ਉਨ੍ਹਾਂ ਦੇ ਹੱਥ ਵੱਢ ਦਿੱਤੇ ਜਾਣਗੇ ।

ਸਿੰਧੂ ਜਲ ਸੰਧੀ `ਤੇ ਪਹਿਲਾ ਅੰਤਰਰਾਸ਼ਟਰੀ ਸੈਮੀਨਾਰ ਹੋਵੇਗਾ ਇਸਲਾਮਾਬਾਦ ਵਿੱਚ

ਪਾਕਿਸਤਾਨੀ ਮੰਤਰੀਆਂ ਨੇ ਐਲਾਨ ਕੀਤਾ ਕਿ ਸਿੰਧੂ ਜਲ ਸੰਧੀ `ਤੇ ਪਹਿਲਾ ਅੰਤਰਰਾਸ਼ਟਰੀ ਸੈਮੀਨਾਰ (International Seminar) ਇਸਲਾਮਾਬਾਦ ਵਿੱਚ ਹੋਵੇਗਾ । ਕਾਨੂੰਨੀ ਮਾਹਰ, ਪਾਣੀ ਮਾਹਰ ਅਤੇ ਵਿਦੇਸ਼ੀ ਡੈਲੀਗੇਟ ਸੈਮੀਨਾਰ ਵਿੱਚ ਹਿੱਸਾ ਲੈਣਗੇ । ਸੈਮੀਨਾਰ ਵਿੱਚ ਸੰਧੀ ਦੇ ਕਾਨੂੰਨੀ ਅਤੇ ਤਕਨੀਕੀ ਪਹਿਲੂਆਂ `ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਸੂਚਨਾ ਮੰਤਰੀ (Information Minister) ਤਰਾਰ ਨੇ ਕਿਹਾ ਕਿ ਪਾਕਿਸਤਾਨ ਦੇ ਅਧਿਕਾਰ ਅੰਤਰਰਾਸ਼ਟਰੀ ਕਾਨੂੰਨ (International law) ਅਧੀਨ ਸੁਰੱਖਿਅਤ ਹਨ । ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪਾਣੀ ਸਾਡੀ ਜੀਵਨ ਰੇਖਾ ਅਤੇ ਸਾਡੀ ਲਾਲ ਰੇਖਾ ਹੈ ।

Related Post

Instagram