ਹਰਿਆਣਾ ਸਰਕਾਰ ਨੇ ਪ੍ਰੀਖਿਆਵਾਂ ਦੌਰਾਨ ਬੈਠਣ ਵਾਲੇ ਪ੍ਰੀਖਿਆਰਥੀਆਂ ਲਈ ਅਹਿਮ ਫੈਸਲਾ
- by Jasbeer Singh
- January 20, 2026
ਹਰਿਆਣਾ ਸਰਕਾਰ ਨੇ ਪ੍ਰੀਖਿਆਵਾਂ ਦੌਰਾਨ ਬੈਠਣ ਵਾਲੇ ਪ੍ਰੀਖਿਆਰਥੀਆਂ ਲਈ ਅਹਿਮ ਫੈਸਲਾ ਪੰਚਕੂਲਾ, 20 ਜਨਵਰੀ 2026 : ਹਰਿਆਣਾ ਸਰਕਾਰ ਨੇ ਸਿੱਖ ਅਤੇ ਵਿਆਹੁਤਾ ਔਰਤਾਂ ਨੂੰ ਪ੍ਰੀਖਿਆਵਾਂ ’ਚ ਕੁੱਝ ਛੋਟ ਦਿੰਦਿਆਂ ਫ਼ੈਸਲਾ ਕੀਤਾ ਹੈ ਕਿ ਹੁਣ ਸਿੱਖ ਵਿਦਿਆਰਥੀ ਕ੍ਰਿਪਾਨ ਪਾ ਕੇ ਅਤੇ ਵਿਆਹੁਤਾ ਔਰਤਾਂ ਮੰਗਲਸੂਤਰ ਪਾ ਕੇ ਪ੍ਰੀਖਿਆ ਦੇ ਸਕਦੀਆਂ ਹਨ । ਸਰਕਾਰ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ। ਜਦਿਕ ਸਰਕਾਰ ਨੇ ਕੁੱਝ ਸ਼ਰਤਾਂ ਵੀ ਰੱਖੀਆਂ ਹਨ। ਸਿੱਖ ਵਿਦਿਆਰਥੀ ਤੈਅ ਲੰਬਾਈ ਤੱਕ ਪ੍ਰੀਖਿਆ ਸਮੇਂ ਕ੍ਰਿਪਾਨ ਲੈ ਕੇ ਜਾਣ ਦੀ ਆਗਿਆ ਹੋਵੇਗੀ। ਉਥੇ ਹੀ ਮਹਿਲਾਵਾਂ ਨੂੰ ਮੰਗਲਸੂਤਰ ਪਹਿਨ ਕੇ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪਹੁੰਚਣਾ ਹੋਵੇਗਾ। ਹੁਕਮਾਂ ਵਿਚ ਕੀਤਾ ਗਿਆ ਹੈ ਸਿੱਖ ਵਿਦਿਆਰਥੀਆਂ ਲਈ ਕ੍ਰਿਪਾਨ ਦਾ ਸਾਈਜ਼ ਤੈਅ ਹਰਿਆਣਾ ਸਰਕਾਰ ਵੱਲੋਂ ਜਾਰੀ ਹੁਕਮਾਂ ’ਚ ਸਿੱਖ ਵਿਦਿਆਰਥੀਆਂ ਦੇ ਲਈ ਕ੍ਰਿਪਾਨ ਦਾ ਸਾਈਜ਼ ਤੈਅ ਕੀਤਾ ਗਿਆ ਹੈ। ਇਸ ’ਚ ਲਿਖਿਆ ਗਿਆ ਹੈ ਕਿ ਹਰਿਆਣਾ ਦੇ ਸਾਰੇ ਸਕੂਲ,ਕਾਲਜ, ਯੂਨੀਵਰਸਿਟੀਆਂ, ਭਾਰਤੀ ਏਜੰਸੀਆਂ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਨੂੰ 9 ਇੰਚ ਲੰਬੀ ਕ੍ਰਿਪਾਨ ਧਾਰਨ ਕਰਨ ਅਤੇ ਪ੍ਰੀਖਿਆ ਕੇਂਦਰ ਅੰਦਰ ਲੈ ਕੇ ਜਾਣ ਦੀ ਆਗਿਆ ਹੋਵੇਗੀ। ਉਥੇ ਕ੍ਰਿਪਾਨ ਧਾਰਨ ਕਰਨ ਵਾਲੇ ਉਮੀਦਵਾਰ ਨੂੰ ਨਿਰਧਾਰਤ ਸਮੇਂ ਤੋਂ ਘੱਟ ਤੋਂ ਘੱਟ ਇਕ ਘੰਟਾ ਪਹਿਲਾਂ ਪ੍ਰੀਖਿਆ ’ਤੇ ਪਹੁੰਚਣਾ ਹੋਵੇਗਾ, ਜਿੱਥੇ ਜਾਂਚ ਤੋਂ ਬਾਅਦ ਉਸ ਨੂੰ ਪ੍ਰੀਖਿਆ ’ਚ ਬੈਠਣ ਦਿੱਤਾ ਜਾਵੇਗਾ ।
