ਸ੍ਰੀ ਹਨੂੰਮਾਨ ਜੈਅੰਤੀ ’ਤੇ ਕਰਵਾਇਆ ਹਵਨ ; 50 ਪਰਿਵਾਰਾਂ ਨੂੰ ਵੰਡਿਆ ਰਾਸ਼ਨ
- by Jasbeer Singh
- April 23, 2024
ਪਟਿਆਲਾ, 23 ਅਪ੍ਰੈਲ (ਜਸਬੀਰ)-ਸ੍ਰੀ ਹਨੂੰਮਾਨ ਜੈਅੰਤੀ ਮੌਕੇ ਸ਼ੇਰੋਂ ਵਾਲਾ ਸਿੱਧ ਸ੍ਰੀ ਹਨੂੰਮਾਨ ਮੰਦਰ ਤਿ੍ਰਪੜੀ ਟਾਊਨ ਵਿਚ ਆਯੋਜਿਤ ਕੀਤੇ ਸਮਾਗਮ ਵਿਚ ਹਵਨ ਕੀਤਾ ਗਿਆ। ਉਸ ਤੋਂ ਬਾਅਦ ਹਨੂੰਮਾਨ ਜੀ ਨੂੰ ਸਿੰਧੂਰ, ਚੋਲਾ ਅਤੇ ਸਿੰਧੂ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਸ ਤੋਂ ਬਾਅਦ ਰੋਟ ਦਾ ਭੋਗ ਲਗਵਾਇਆ ਗਿਆ ਅਤੇ ਭਗਤਾਂ ਨੂੰ ਸਮੌਸੇ ਸਮੇਤ ਹੋਰ ਸਮੱਗਰੀ ਦਾ ਪ੍ਰਸਾਦ ਵੀ ਵੰਡਿਆ ਗਿਆ। ਇਸੇ ਕੜੀ ਤਹਿਤ ਦੁਪਹਿਰ ਵੇਲੇ 50 ਤੋਂ ਵਧ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜਿਸ ਵਿਚ ਪੰਡਤ ਗੋਵਰਧਨ ਲਾਲ ਸ਼ਰਮਾ, ਪੰਡਤ ਵਿਨੇ ਸ਼ਰਮਾ, ਜਸਪਾਲ ਆਨੰਦ, ਅਮਿਤ ਬਾਂਸਲ, ਅਨਿਲ ਬਾਂਸਲ, ਨਾਰਾਇਣ ਕਿਸ਼ੋਰ, ਸੁਮਿਤ ਸਚਦੇਵਾ, ਗੌਰਵ ਮੱਕੜ, ਲਲਿਤ ਕਸ਼ਯਪ, ਰਿੰਕੂ ਕਟਾਰੀਆ, ਪ੍ਰਦੀਪ ਸ਼ਰਮਾ, ਹਰਿੰਦਰ ਸ਼ਰਮਾ, ਤਰੁਣ ਸ਼ਰਮਾ, ਯੋਗੇਸ਼ ਸ਼ਰਮਾ, ਪਵਨ ਸਚਦੇਵਾ, ਕੇਵਲ ਸਿੰਘ, ਜਸਪਾਲ ਸਿੰਘ, ਨਰਾਇਣ ਕਿਸ਼ੋਰ, ਰਾਜ ਕੁਮਾਰ ਆਹੂਜਾ, ਧਰਮਵੀਰ ਸ਼ਰਮਾ, ਮਨੋਜ ਰਾਜਨ, ਗੁਰਪ੍ਰੀਤ ਸਿੰਘ, ਅਨਿਲ ਗਿੰਨੀ, ਵਿਨੋਦ ਕੁਮਾਰ, ਰਾਜ ਕੁਮਾਰ ਆਹੂਜਾ, ਰਾਜ ਕੁਮਾਰ ਵਲੇਚਾ, ਗੌਰਵ ਕੁਮਾਰ, ਬਬਲੂ, ਵਿਨੇ ਲੱਕੀ, ਚੇਤਨ ਮਨਚੰਦਾ, ਲਕਸ਼ਯ ਸ਼ਰਮਾ, ਵੰਸ਼ ਸ਼ਰਮਾ, ਮਾਧਵ ਸ਼ਰਮਾ, ਕੋਹੀਨੂਰ ਕਸ਼ਯਪ, ਵਨਰਾਜ ਸ਼ਰਮਾ, ਲਵਨੀਸ਼ ਚਾਵਲਾ, ਪੰਡਤ ਨਰੇਸ਼ ਸ਼ਰਮਾ, ਕਮਲ ਕੁਮਾਰ, ਮੌਂਟੀ ਆਹੂਜਾ ਅਤੇ ਕੲੋਰ ਪਤਵੰਤੇ ਸੱਜਣ ਮੌਜੂਦ ਸਨ। ਸ੍ਰੀ ਹਨੂੰਮਾਨ ਜੈਅੰਤੀ ਮੌਕੇ ਤਿ੍ਰਪੜੀ ਟਾਊਨ ਸਥਿਤ ਸ਼੍ਰੀ ਭੈਰੋਂ ਨਾਥ ਮੰਦਰ ਵਿਚ ਸਥਿਤ ਸ਼੍ਰੀ ਪੰਚਮੁਖੀ ਹਨੂੰਮਾਨ ਜੀ ਦੇ ਅੱਗੇ ਭਗਤਾਂ ਨੇ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.