post

Jasbeer Singh

(Chief Editor)

ਬਿਲਕੁਲ ਨਾ ਕਰਿਓ ਇਗਨੋਰ ਜੇਕਰ ਕੰਨਾਂ ਚ ਪੈ ਗਿਆ ਪਾਣੀ , ਦੇਖੋ ਪੂਰੀ ਖਬਰ.....

post-img

lHEALTH NEWS (22-JULY-2024) : ਸੂਬੇ 'ਚ ਮੌਨਸੂਨ ਦੀ ਐਂਟਰੀ ਹੋ ਗਈ ਹੈ। ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਬਰਸਾਤ ਦੇ ਮੌਸਮ 'ਚ ਕੰਨਾਂ ਦੀਆਂ ਬਿਮਾਰੀਆਂ ਬਹੁਤ ਆਮ ਹੁੰਦੀਆਂ ਹਨ। ਬਾਰਸ਼ 'ਚ ਵਾਰ-ਵਾਰ ਗਿੱਲਾ ਹੋਣ ਤੇ ਕੰਨਾਂ 'ਚ ਪਾਣੀ ਆਉਣ ਨਾਲ ਸਮੱਸਿਆ ਵਧ ਜਾਂਦੀ ਹੈ। ਕੰਨਾਂ ਦੇ ਮਾਹਿਰ ਡਾਕਟਰ ਵੀ ਬਰਸਾਤ ਦੇ ਦਿਨਾਂ 'ਚ ਵਧੇਰੇ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ। ਬਰਸਾਤ ਦੌਰਾਨ ਕੰਨਾਂ 'ਚ ਪਾਣੀ ਦਾਖਲ ਹੋਣ ਕਾਰਨ ਫੰਗਸ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਕੰਨ ਦੇ ਪਰਦੇ ਫਟ ਜਾਂਦੇ ਹਨ, ਉਨ੍ਹਾਂ ਨੂੰ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।ਜੇਕਰ ਤੁਹਾਨੂੰ ਚਿਪਚਿਪਾਪਨ ਲੱਗਣਾ, ਘੱਟ ਸੁਣਾਈ ਦੇਣਾ, ਦਰਦ ਹੋਣਾ, ਬਦਬੂਦਾਰ ਪਾਣੀ ਨਿਕਲਣਾ ਜਾਂ ਕੰਨਾਂ 'ਚ ਭਾਰੀਪਣ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਕੰਨਾਂ ਨੂੰ ਪਾਣੀ ਤੋਂ ਬਚਾਓ। ਨਹਾਉਂਦੇ ਸਮੇਂ ਕੰਨਾਂ 'ਚ ਰੂੰ ਪਾਓ।ਕੰਨ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਰੰਤ ਡਾਕਟਰ ਦੀ ਸਲਾਹ ਲਓ। ਬਰਸਾਤ ਦੇ ਮੌਸਮ 'ਚ ਕੰਨ 'ਚ ਫੰਗਸ ਲੱਗਣਾ ਬਹੁਤ ਹੀ ਆਮ ਬਿਮਾਰੀ ਹੈ। ਫੰਗਸ ਲੱਗਣ 'ਤੇ ਮਰੀਜ਼ ਨੂੰ ਚਾਰ ਤੋਂ ਪੰਜ ਦਿਨਾਂ ਦੀ ਦਵਾਈ ਦਿੱਤੀ ਜਾਂਦੀ ਹੈ।

Related Post