
ਬਾਜਵਾ ਦੇ ਹਸਪਤਾਲ ਦਾਖਲ ਹੋਣ ਤੇ ਹਾਈਕੋਰਟ ਜਾਰੀ ਕੀਤਾ ਸਰਕਾਰ ਨੂੰ ਨੋਟਿਸ
- by Jasbeer Singh
- July 11, 2025

ਬਾਜਵਾ ਦੇ ਹਸਪਤਾਲ ਦਾਖਲ ਹੋਣ ਤੇ ਹਾਈਕੋਰਟ ਜਾਰੀ ਕੀਤਾ ਸਰਕਾਰ ਨੂੰ ਨੋਟਿਸ ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੰਨੀ ਇਨਕਲੇਵ ਦੇ ਮਸ਼ਹੂਰ ਬਿਲਡਰ ਜਰਨੈਲ ਸਿੰਘ ਬਾਜਵਾ ਦੇ ਰੂਪਨਗਰ ਦੇ ਸਿਵਲ ਹਸਪਤਾਲ `ਚ ਦਾਖਲ ਹੋਣ ਦੇ ਮਾਮਲੇ ਵਿਚ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਬਿਲਡਰ ਬਾਜਵਾ ਤੇ ਉਸਦੇ ਆਦਮੀ ਦੇ ਰਹੇ ਹਨ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ : ਪਟੀਸ਼ਨਕਰਤਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੰਨੀ ਇਨਕਲੇਵ ਦੇ ਬਿਲਡਰ ਬਾਜਵਾ ਖਿਲਾਫ਼ ਪਟੀਸ਼ਨ ਦਾਇਰ ਕਰਨ ਵਾਲੇ ਅਰਵਿੰਦਰ ਸਿੰਘ ਨੇ ਮਾਨਯੋਗ ਕੋਰਟ ਵਿਚ ਸਪੱਸ਼ਟ ਆਖ ਦਿੱਤਾ ਹੈ ਕਿ ਜਰਨੈਲ ਸਿੰਘ ਬਾਜਵਾ ਨਾਮ ਦੇ ਬਿਲਡਰ ਅਤੇ ਉਸਦੇ ਆਦਮੀ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪਟੀਸ਼ਨਰ ਨੇ ਦੱਸਿਆ ਕਿ ਉਹ ਸਿਰਫ਼ ਖੁਰਦ ਹੀ ਇਸ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ ਬਲਕਿ ਅਦਾਲਤ ਵਿੱਚ ਹੋਰ ਸਿਕਾਇਤਕਰਤਾਵਾਂ ਦੀ ਮਦਦ ਵੀ ਕਰ ਰਿਹਾ ਹੈ।ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ ਨੂੰ ਹੋਵੇਗੀ।