post

Jasbeer Singh

(Chief Editor)

National

ਹਿੰਦੂ ਸੈਨਾ ਵਰਕਰ ਨੇ ਏ. ਐਸ. ਆਈ. ਨੂੰ ਪੱਤਰ ਲਿਖ ਕੀਤੀ ਜਾਮਾ ਮਸਜਿਦ ਦੀਆਂ ਪੌੜੀਆਂ ਹੇਠ ਮੰਦਰ ਹੋਣ ਦਾ ਦਾਅਵਾ ਕਰਕੇ ਸਰ

post-img

ਹਿੰਦੂ ਸੈਨਾ ਵਰਕਰ ਨੇ ਏ. ਐਸ. ਆਈ. ਨੂੰ ਪੱਤਰ ਲਿਖ ਕੀਤੀ ਜਾਮਾ ਮਸਜਿਦ ਦੀਆਂ ਪੌੜੀਆਂ ਹੇਠ ਮੰਦਰ ਹੋਣ ਦਾ ਦਾਅਵਾ ਕਰਕੇ ਸਰਵੇ ਕਰਵਾ ਕੇ ਸਚਾਈ ਦਾ ਪਤਾ ਲਗਾਉਣ ਦੀ ਮੰਗ ਨਵੀੰਂ ਦਿੱਲੀ : ਹਿੰਦੂ ਸੈਨਾ ਦੇ ਇੱਕ ਵਰਕਰ ਨੇ ਏ. ਐਸ. ਆਈ. ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਜਾਮਾ ਮਸਜਿਦ ਦੀਆਂ ਪੌੜੀਆਂ ਦੇ ਹੇਠਾਂ ਇੱਕ ਮੰਦਰ ਹੈ ਇਸ ਲਈ ਇਸ ਦਾ ਸਰਵੇ ਕਰਵਾ ਕੇ ਸਚਾਈ ਦਾ ਪਤਾ ਲਗਾਇਆ ਜਾਵੇ। ਦਸ ਦਈਏ ਕਿ ਅਜਿਹਾ ਹੀ ਮਾਮਲਾ ਸੰਭਲ ‘ਚ ਵੀ ਚੱਲ ਰਿਹਾ ਹੈ, ਜਿੱਥੇ ਕੁਝ ਦਿਨ ਪਹਿਲਾਂ ਸਰਵੇ ਨੂੰ ਲੈ ਕੇ ਸ਼ਾਹੀ ਜਾਮਾ ਮਸਜਿਦ ‘ਚ ਹਿੰਸਾ ਹੋਈ ਸੀ । ਹਿੰਦੂ ਸੈਨਾ ਦੇ ਕੌਮੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਭਾਰਤੀ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਜਨਰਲ ਨੂੰ ਚਿੱਠੀ ਲਿਖ ਕੇ ਦਿੱਲੀ ਦੀ ਜਾਮਾ ਮਸਜਿਦ ਦੇ ਸਰਵੇਖਣ ਦੀ ਮੰਗ ਕੀਤੀ ਹੈ । ਉਨ੍ਹਾਂ ਲਿਖਿਆ, “ਔਰੰਗਜ਼ੇਬ ਨੇ ਜੋਧਪੁਰ ਅਤੇ ਉਦੈਪੁਰ ਦੇ ਕ੍ਰਿਸ਼ਨ ਮੰਦਰਾਂ ਨੂੰ ਢਾਹ ਦਿੱਤਾ ਸੀ, ਜਿਸ ਦੇ ਅਵਸ਼ੇਸ਼ ਦਿੱਲੀ ਦੀ ਜਾਮਾ ਮਸਜਿਦ ਦੀਆਂ ਪੌੜੀਆਂ ਵਿੱਚ ਮੌਜੂਦ ਹਨ । ਇਸ ਦਾ ਸਬੂਤ ਔਰੰਗਜ਼ੇਬ ਨਾਮਾ ਵਿੱਚ ਔਰੰਗਜ਼ੇਬ ਉੱਤੇ ਸਾਕੀ ਮੁਸਤਾਕ ਖਾਨ ਦੁਆਰਾ ਲਿਖੀ ਕਿਤਾਬ ‘ਮਸੀਰ-ਏ-ਆਲਮਗਿਰੀ’ ਵਿੱਚ ਹੈ ।

Related Post