post

Jasbeer Singh

(Chief Editor)

Patiala News

ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੂੰ "ਖੇਡ ਰਤਨ" ਪੁਰਸਕਾਰ ਮਿਲਣ ਨਾਲ ਪੰਜਾਬ ਦਾ ਨਾਮ ਖੇਡ ਖੇਤਰ 'ਚ ਰੁਸ਼ਨਾਇਆ : ਪ੍ਰੋ.

post-img

ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੂੰ "ਖੇਡ ਰਤਨ" ਪੁਰਸਕਾਰ ਮਿਲਣ ਨਾਲ ਪੰਜਾਬ ਦਾ ਨਾਮ ਖੇਡ ਖੇਤਰ 'ਚ ਰੁਸ਼ਨਾਇਆ : ਪ੍ਰੋ. ਬਡੂੰਗਰ ਪਟਿਆਲਾ, 2 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਖੇਡ ਮੰਤਰਾਲਿਆ ਵੱਲੋਂ ਕੌਮੀ ਖੇਡ ਪੁਰਸਕਾਰਾਂ ਦਾ ਐਲਾਨ ਕਰਦਿਆਂ ਹੋਇਆਂ ਪੰਜਾਬ ਦੇ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਸਣੇ ਚਾਰ ਖਿਡਾਰੀਆਂ ਮਨੂੰ ਭਾਖਰ, ਡੀ. ਗੁਕੇਸ਼, ਅਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ "ਖੇਡ ਰਤਨ" ਪੁਰਸਕਾਰ ਨਾਲ ਨਿਵਾਜੇ ਜਾਣ ਦੇ ਐਲਾਨ ਨਾਲ ਖਿਡਾਰੀਆਂ ਦੇ ਮਨੋਬਲ ਵਿੱਚ ਹੋਰ ਉਤਸਾਹ ਵਧਿਆ ਹੈ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਸਰਕਾਰਾਂ ਨੂੰ ਜਿੱਥੇ ਖੇਡਾਂ ਵਿੱਚ ਕੋਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਅਜਿਹੇ ਐਵਾਰਡਾਂ ਨਾਲ ਨਿਵਾਜਣਾ ਜਰੂਰੀ ਹੈ, ਇਸ ਨਾਲ ਹੋਰ ਖਿਡਾਰੀ ਵੀ ਉਤਸਾਹਿਤ ਹੋ ਕੇ ਖੇਡਾਂ ਨਾਲ ਜੁੜਨ ਲਈ ਅੱਗੇ ਆਉਣਗੇ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ 32 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਖੇਡ ਮੰਤਰਾਲਿਆ ਨੇ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕਰਦਿਆਂ ਹਰਮਨਪ੍ਰੀਤ ਸਿੰਘ ਨੂੰ ਹਾਕੀ ਖੇਡ, ਡੀ.ਗੁਕੇਸ਼ ਨੂੰ ਸਤਰੰਜ, ਪ੍ਰਵੀਨ ਕੁਮਾਰ ਪੈਰਾ ਅਥਲੈਟਿਕਸ ਅਤੇ ਸ਼ੂਟਿੰਗ ਵਿੱਚ ਮਨੂ ਭਾਕਰ ਨੂੰ ਖੇਡ ਰਤਨ ਪੁਰਸਕਾਰ 2024 ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਇਹਨਾਂ ਖਿਡਾਰੀਆਂ ਨੂੰ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਖਿਡਾਰੀਆਂ ਨੂੰ ਐਵਾਰਡ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ । ਪ੍ਰੋਫੈਸਰ ਬਡੂੰਗਰ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਨੇ ਪੂਰੇ ਪੰਜਾਬ ਦਾ ਨਾਂ ਭਾਰਤ ਵਿੱਚ ਉੱਚਾ ਕੀਤਾ ਹੈ, ਜਿਸ ਨਾਲ ਹੋਰ ਖਿਡਾਰੀਆਂ ਦੇ ਮਨੋਬਲ ਵਿੱਚ ਅਥਾਹ ਵਾਧ ਹੋਇਆ ਹੈ ।

Related Post