ਪਰਿਵਾਰ ਵਿੱਚ ਮੰਗਲਿਕ ਕਾਰਜ ਦੇ ਯੋਗ ਬਣਨਗੇ , ਰੁਕੇ ਹੋਣ ਦੇ ਕਾਰਜ ਹੋਣਗੇ ਪੂਰੇ ,ਦੇਖੋ ਕਿ ਹੋਵੇਗਾ ਅੱਜ ਦੀ ਰਾਸ਼ੀ ਚ ..
- by Admin
- July 18, 2024
ਅੱਜ ਦਾ ਰਸ਼ੀਫਲ 18 ਜੁਲਾਈ 2024: ਰਾਸ਼ੀਫਲ ਦੇ ਅਨੁਸਾਰ, ਅੱਜ ਯਾਨੀ 18 ਜੁਲਾਈ, ਗੁਰਵਾਰ ਦਾ ਦਿਨ ਸਾਰੀਆਂ ਰਾਸ਼ੀਆਂ ਲਈ ਵਧੇਰੇ ਮਹੱਤਵਪੂਰਨ ਰਹਿਣ ਵਾਲਾ ਹੈ। ਰਾਸ਼ੀਫਲ ਦੇ ਅਨੁਸਾਰ, ਅੱਜ ਕੁਝ ਰਾਸ਼ੀਆਂ ਦੇ ਰੁਕੇ ਹੋਏ ਕਾਰਜ ਪੂਰੇ ਹੋਣਗੇ। ਉਹੀਂ, ਕੁਝ ਰਾਸ਼ੀਆਂ ਦੇ ਵਪਾਰ-ਵਿਵਹਾਰ ਵਿੱਚ ਤਬਦੀਲੀ ਦੇ ਯੋਗ ਬਣਦੇ ਹਨ। ਆਓ ਜਾਣਦੇ ਹਾਂ ਸਾਰੀਆਂ ਰਾਸ਼ੀਆਂ ਲਈ ਕਿਹੋ ਜੇਹਾ ਰਹੇਗਾ ਅੱਜ ਦਾ ਦਿਨ ਹੈ? ਮੇਖ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਆਪ ਦੀ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਸਫਰ ਤੋਂ ਬਚੋ। ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕਮਜ਼ੋਰ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ, ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਨਾਰਾਜ਼-ਨਾਰਾਜ਼ ਦਿਸਣਗੇ। ਮਿਥੁਨ : ਮਨੋਬਲ ’ਚ ਟੁੱਟਣ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ, ਕਿਸੇ ਸਰਕਾਰੀ ਕੰਮ ’ਚ ਵਿਗਾੜ ਪੈਦਾ ਹੋਣ ਦਾ ਡਰ। ਕਰਕ : ਮਨ ਨੈਗੇਟਿਵਿਟੀ ਦੇ ਪ੍ਰਭਾਵ ’ਚ ਰਹਿ ਸਕਦਾ ਹੈ, ਇਸ ਲਈ ਧਿਆਨ ਰੱਖੋ ਕਿ ਆਪ ਤੋਂ ਕੋਈ ਗਲਤ ਕੰਮ ਜਾਂ ਫੈਸਲਾ ਨਾ ਹੋ ਜਾਵੇ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ। ਸਿੰਘ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਬੇਕਾਰ ਜਾਣ ਦਾ ਡਰ, ਮਾਣ-ਸਨਮਾਨ ਨੂੰ ਠੇਸ ਲੱਗਣ ਦਾ ਡਰ ਰਹਿ ਸਕਦਾ ਹੈ। ਕੰਨਿਆ : ਕੰਮਕਾਜੀ ਸਾਥੀ-ਸਹਿਯੋਗੀ ਕੋ-ਆਪਰੇਟ ਨਾ ਕਰਨਗੇ, ਉਨ੍ਹਾਂ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ। ਤੁਲਾ : ਨਾ ਤਾਂ ਕਾਰੋਬਾਰੀ ਟੂਰਿੰਗ ਦਾ ਕੋਈ ਖਾਸ ਨਤੀਜਾ ਮਿਲੇਗਾ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇ-ਧਿਆਨੀ ਨਾਲ ਕਰਨਾ ਚਾਹੀਦਾ, ਧਨ ਹਾਨੀ ਦਾ ਡਰ। ਬ੍ਰਿਸ਼ਚਕ : ਮਨ ਕਿਸੇ ਨਾ ਕਿਸੇ ਅਣਜਾਣੀ ਪ੍ਰੇਸ਼ਾਨੀ-ਟੈਨਸ਼ਨ ’ਚ ਗ੍ਰਸਤ ਰਹੇਗਾ, ਇਸ ਲਈ ਆਪ ਹਰ ਕੰਮ ਜਾਂ ਕੋਸ਼ਿਸ਼ ਨੂੰ ਪੂਰੇ ਮਨ ਅਤੇ ਜ਼ੋਰ ਨਾਲ ਨਾ ਕਰ ਸਕੋਗੇ। ਧਨੁ : ਖਰਚਿਆਂ ਦੇ ਪ੍ਰੈਸ਼ਰ ਕਰ ਕੇ ਅਰਥ ਦਸ਼ਾ ਵੀ ਕੁਝ ਤੰਗ ਰਹਿ ਸਕਦੀ ਹੈ, ਨਾ ਤਾਂ ਉਧਾਰੀ ਦੇ ਚੱਕਰ ’ਚ ਫਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ। ਮਕਰ : ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਵੀ ਕੰਫਰਟੇਬਲ ਰਹੇਗੀ, ਕੰਮਕਾਜੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਵੀ ਆਪ ਅੱਗੇ ਵਧਾਉਣ ’ਚ ਸਫਲ ਹੋਵੋਗੇ। ਕੁੰਭ : ਆਪ ਆਪਣੇ ਕਿਸੇ ਸਰਕਾਰੀ ਕੰਮ ਨੂੰ ਚਾਹ ਕੇ ਵੀ ਅੱਗੇ ਨਹੀਂ ਵਧਾ ਸਕੋਗੇ, ਵੱਡੇ ਲੋਕਾਂ ਦੇ ਰੁਖ ’ਚ ਨਾਰਾਜ਼ਗੀ ਦਿਸੇਗੀ। ਮੀਨ : ਧਾਰਮਿਕ ਕੰਮਾਂ ’ਚ ਰੁਚੀ ਨਾ ਹੋਵੇਗੀ, ਗਲਤ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਅਰਥ ਦਸ਼ਾ ਵੀ ਪਹਿਲੇ ਦੀ ਤਰ੍ਹਾਂ ਰਹੇਗੀ।
