post

Jasbeer Singh

(Chief Editor)

Latest update

ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਦਿਨ...

post-img

ਮੇਖ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਆਪ ਦੀ ਸੋਚ-ਵਿਚਾਰ ’ਚ ਵੀ ਮਜ਼ਬੂਤੀ ਝਲਕੇਗੀ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ। ਬ੍ਰਿਖ : ਯਤਨ ਕਰਨ ’ਤੇ ਪ੍ਰਾਪਰਟੀ ਦੇ ਕਿਸੇ ਕੰਮ ਨੂੰ ਅੱਗੇ ਵਧਾਉਣ ’ਚ ਕੁਝ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਜਨਰਲ ਹਾਲਾਤ ਅਨੁਕੂਲ ਚੱਲਗਣਗੇ। ਮਿਥੁਨ : ਮਿੱਤਰ-ਕੰਮਕਾਜੀ ਸਾਥੀ ਆਪ ਨਾਲ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ ਅਤੇ ਆਪ ਦੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦਗਾਰ ਹੋਣਗੇ। ਕਰਕ : ਵਪਾਰ ਕਾਰੋਬਾਰ ’ਚ ਲਾਭ, ਕੰਮਕਾਜੀ ਟੂਰਿੰਗ ਅਤੇ ਕੰਮਕਾਜੀ ਪਲਾਨਿੰਗ ਨੂੰ ਅੱਗੇ ਵਧਾਉਣ ਲਈ ਸਮਾਂ ਚੰਗਾ, ਇੱਜ਼ਤ ਮਾਣ ਦੀ ਪ੍ਰਾਪਤੀ। ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਆਪ ਦੀ ਸੋਚ-ਵਿਚਾਰ ’ਚ ਪਾਜ਼ੇਟੀਵਿਟੀ ਦਿਸੇਗੀ, ਮਾਣ-ਸਨਮਾਨ ਦੀ ਪ੍ਰਾਪਤੀ। ਕੰਨਿਆ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ, ਸਫਰ ਵੀ ਨਾ ਕਰੋ। ਤੁਲਾ : ਮਿੱਟੀ,ਰੇਤਾ, ਬਜਰੀ, ਕੰਸਟ੍ਰਕਸ਼ਨ ਮਟੀਰੀਅਲ, ਟਿੰਬਰ, ਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ। ਬ੍ਰਿਸ਼ਚਕ : ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ ਰਹੋਗੇ। ਧੰਨੁ : ਜਨਰਲ ਸਿਤਾਰਾ ਮਜ਼ਬੂਤ, ਸਕੀਮਾਂ ਪ੍ਰੋਗਰਾਮਾਂ ਸਿਰੇ ਚੜ੍ਹਣਗੇ, ਜਨਰਲ ਤੌਰ ’ਤੇ ਪ੍ਰਭਾਵ-ਦਬਦਬਾ ਪੈਠ ਬਣੀ ਰਹੇਗੀ। ਮਕਰ : ਪੇਟ ਦੇ ਮਾਮਲੇ ’ਚ ਅਹਿਤਿਆਤ ਰੱਖਣੀ ਜ਼ਰੂਰੀ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਸਹੀ ਰਹੇਗਾ, ਵੈਸੇ ਸ਼ੁੱਭ ਕੰਮਾਂ ’ਚ ਧਿਆਨ। ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ। ਮੀਨ : ਅਸ਼ਾਂਤ-ਡਿਸਟਰਬ, ਅਸਥਿਰ , ਡਾਵਾਂਡੋਲ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ।

Related Post