ਹੋਟਲ, ਬਾਰ ਅਤੇ ਪੱਬ ਮਾਲਕ ਨਾਬਾਲਗਾਂ ਨੂੰ ਸ਼ਰਾਬ ਅਤੇ ਬੀਅਰ ਨਾਲ ਪਰੋਸਣ : ਐਕਸਾਈਜ
- by Jasbeer Singh
- September 2, 2024
ਹੋਟਲ, ਬਾਰ ਅਤੇ ਪੱਬ ਮਾਲਕ ਨਾਬਾਲਗਾਂ ਨੂੰ ਸ਼ਰਾਬ ਅਤੇ ਬੀਅਰ ਨਾਲ ਪਰੋਸਣ : ਐਕਸਾਈਜ ਜਲੰਧਰ : ਪੰਜਾਬ ਦੇ ਐਕਸਾਈਜ਼ ਵਿਭਾਗ ਵੱਲੋਂ ਨਾਬਾਲਗਾਂ ਨੂੰ ਸ਼ਰਾਬ ਤੇ ਬੀਅਰ ਨਾ ਪਰੋਸਣ ਨੂੰ ਲੈ ਕੇ ਹੋਟਲ, ਬਾਰ ਅਤੇ ਪੱਬ ਮਾਲਕਾਂ ਨੂੰ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਐਕਸਾਈਜ਼ ਵਿਭਾਗ ਵੱਲੋਂ ਮੀਟਿੰਗ ਬੁਲਾਈ ਗਈ, ਜਿਸ ਵਿਚ ਬਾਰ, ਹੋਟਲ ਅਤੇ ਪੱਬ ਸੰਚਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੀਅਰ ਦੀ ਐਕਸਪਾਇਰੀ ਪ੍ਰਤੀ ਧਿਆਨ ਦਿੱਤਾ ਜਾਵੇ ਅਤੇ ਐਕਸਪਾਇਰ ਹੋਣ ’ਤੇ ਬੀਅਰ ਨਾ ਪਰੋਸੀ ਜਾਵੇ। ਮੀਟਿੰਗ ਵਿਚ ਦੋ-ਟੁੱਕ ਕਿਹਾ ਗਿਆ ਕਿ ਜੇਕਰ ਕੋਈ ਵੀ ਸੰਚਾਲਕ ਐਕਸਪਾਇਰੀ ਬੀਅਰ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਨਾਬਾਲਗਾਂ ਨੂੰ ਸ਼ਰਾਬ ਅਤੇ ਬੀਅਰ ਵੇਚਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਲਈ ਕਿਹਾ ਗਿਆ ਹੈ। ਅਜਿਹਾ ਹੋਣ ਦੀ ਸੂਰਤ ਵਿਚ ਸਖ਼ਤ ਕਦਮ ਚੁੱਕਣ ਸਬੰਧੀ ਦੱਸਿਆ ਗਿਆ ਹੈ।
