go to login
post

Jasbeer Singh

(Chief Editor)

Latest update

ਅੱਜ ਦਾ ਦਿਨ ਰੁਪਏ-ਪੈਸੇ ਲਈ ਕਿਹੋ ਜਿਹਾ ਰਹੇਗਾ?.....

post-img

ਮੇਖ : ਸ਼ਤਰੂ ਆਪ ਨੂੰ ਕਿਸੇ ਨਾ ਕਿਸੇ ਪੰਗੇ-ਮੁਸ਼ਕਲ ’ਚ ਫਸਾਉਣ ਵਾਲਾ ਹੈ, ਇਸ ਲਈ ਪ੍ਰੋ-ਐਕਟਿਵ ਰਹਿ ਕੇ ਉਨ੍ਹਾਂ ਨਾਲ ਨਿਪਟਣਾ ਸਹੀ ਰਹੇਗਾ। ਬ੍ਰਿਖ : ਸੰਤਾਨ ਡਾਵਾਂਡੋਲ ਮਨ ਨਾਲ ਆਪ ਦਾ ਸਾਥ ਦੇਵੇਗੀ, ਸਹਿਯੋਗ ਕਰੇਗੀ, ਇਸ ਲਈ ਪੂਰੀ ਤਰ੍ਹਾਂ ਉਨ੍ਹਾਂ ’ਤੇ ਭਰੋਸਾ ਕਰ ਲੈਣਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ। ਮਿਥੁਨ : ਜ਼ਮੀਨੀ ਅਤੇ ਅਦਾਲਤੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਇਨ੍ਹਾਂ ਨਾਲ ਜੁੜਿਆ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਨਾ ਲੈਣਾ ਬਿਹਤਰ ਰਹੇਗਾ। ਕਰਕ : ਆਪ ਮੁਸ਼ਕਲ ਦਿਸਣ ਵਾਲੇ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਤਾਂ ਰੱਖੋਗੇ ਪਰ ਸ਼ਾਇਦ ਨਤੀਜਾ ਜ਼ਿਆਦਾ ਉਤਸ਼ਾਹ ਵਾਲਾ ਨਾ ਹੋਵੇਗਾ। ਸਿੰਘ : ਆਪ ਕਾਰੋਬਾਰੀ ਕੋਸ਼ਿਸ਼ਾਂ ਅਤੇ ਪਲਾਨਿੰਗ ਨੂੰ ਅੱਗੇ ਤਾਂ ਵਧਾਓਗੇ ਪਰ ਨਤੀਜਾ ਜ਼ਿਆਦਾ ਪਾਜ਼ੇਟਿਵ ਨਾ ਹੋਵੇਗਾ, ਸ਼ਤਰੂ ਕਮਜ਼ੋਰ ਰਹਿਣਗੇ। ਕੰਨਿਆ : ਕੰਮਕਾਜੀ ਦਸ਼ਾ ਚੰਗੀ, ਕੰਮਕਾਜੀ ਕੰਮਾਂ ਨੂੰ ਪੂਰੀ ਹਿੰਮਤ ਨਾਲ ਅਟੈਂਡ ਕਰੋਗੇ ਪਰ ਮਨ ਕੁਝ ਨਾ ਕੁਝ ਅਪਸੈੱਟ ਜ਼ਰੂਰ ਹੋਵੇਗਾ। ਤੁਲਾ : ਲਿਖਣ-ਪੜ੍ਹਨ ਦੇ ਕਿਸੇ ਵੀ ਕੰਮ ਨੂੰ ਪੂਰੀ ਤਰ੍ਹਾਂ ਚੌਕਸੀ ਨਾਲ ਫਾਈਨਲ ਕਰੋ, ਕਿਸੇ ਦੀ ਜ਼ਿੰਮੇਵਾਰੀ ’ਚ ਫਸਣ ਤੋਂ ਬਚਣਾ ਚਾਹੀਦਾ ਹੈ। ਬ੍ਰਿਸ਼ਚਕ : ਕਰਿਆਨਾ ਵਸਤਾਂ, ਰੈਡੀਮੇਡ ਗਾਰਮੈਂਟਸ, ਸਬਜ਼ੀ ਅਤੇ ਫਲਾਂ ਦੀ ਸੇਲ ਦਾ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਕੰਮਕਾਜੀ ਭੱਜਦੌੜ ਦਾ ਚੰਗਾ ਨਤੀਜਾ ਮਿਲੇਗਾ। ਧਨ : ਕਿਸੇ ਅਫਸਰ ਜਾਂ ਵੱਡੇ ਆਦਮੀ ਅੱਗੇ ਪੂਰੀ ਤਿਆਰੀ ਦੇ ਬਗੈਰ ਨਾ ਜਾਓ, ਕਿਉਂਕਿ ਉਥੇ ਆਪ ਦੀ ਕੋਈ ਖਾਸ ਸੁਣਵਾਈ ਨਾ ਹੋਵੇਗੀ। ਮਕਰ : ਕਮਜ਼ੋਰ ਅਤੇ ਉਲਝਣਾਂ ਵਾਲੇ ਸਿਤਾਰੇ ਕਰ ਕੇ, ਮਨ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਘਬਰਾਹਟ ਮਹਿਸੂਸ ਕਰੇਗਾ। ਕੁੰਭ : ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਭੁਲ ਕੇ ਵੀ ਵਰਤੋਂ ਨਾ ਕਰੋ, ਜਿਹੜੀਆਂ ਸਿਹਤ ਅਤੇ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਸਫਰ ਵੀ ਟਾਲ ਦੇਣਾ ਬਿਹਤਰ ਰਹੇਗਾ। ਮੀਨ : ਕਾਰੋਬਾਰੀ ਦਸ਼ਾ ਚੰਗੀ, ਹਿੰਮਤ ਯਤਨ ਸ਼ਕਤੀ, ਕੰਮਕਾਜੀ ਭੱਜਦੌੜ ਵੀ ਬਣੀ ਰਹੇਗੀ ਪਰ ਘਰੇਲੂ ਮੋਰਚੇ ’ਤੇ ਕੁਝ ਨਾ ਕੁਝ ਪ੍ਰੇਸ਼ਾਨੀ ਰਹਿਣ ਦਾ ਡਰ ਰਹੇਗਾ।

Related Post