post

Admin

(Chief Editor)

Sports

ਟੀ-20 ਖਿਤਾਬ ਲਈ ਤਿਆਰ ਹਾਂ : ਜੇਮੀਮਾ

post-img

ਟੀ-20 ਖਿਤਾਬ ਲਈ ਤਿਆਰ ਹਾਂ : ਜੇਮੀਮਾ ਨਵੀਂ ਦਿੱਲੀ, 10 ਜੂਨ 2026 : ਭਾਰਤ ਦੇਸ ਦੀ ਸਟਾਰ ਬੱਲੇਬਾਜ਼ ਜੇਮੀਮਾ ਰੋਡ੍ਰਿਗਜ (Jemima Rodriguez) ਵਲੋਂ ਹਾਲ ਹੀ ਵਿਚ ਆਖਿਆ ਗਿਆ ਹੈ ਕਿ ਉਹ ਟੀ-20 ਖਿਤਾਬ ਲਈ ਪੂਰੀ ਤਰ੍ਹਾਂ ਤਿਆਰ ਹਨ । ਕੀ ਮੰਨਣਾ ਹੈ ਜੇਮੀਮਾ ਰੋਡ੍ਰਿਗਜ਼ ਦਾਭਾਰਤ ਦੀ ਸਟਾਰ ਬੱਲੇਬਾਜ਼ (Star batsman) ਜੇਮੀਮਾ ਰੋਡ੍ਰਿਗਜ਼ ਦਾ ਮੰਨਣਾ ਹੈ ਕਿ ਪਿਛਲੇ ਸਾਲ ਮਹਿਲਾ ਵਨ ਡੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਆਤਮਵਿਸ਼ਵਾਸ ਕਾਫੀ ਵਧਿਆ ਹੈ ਅਤੇ ਇਸੇ ਵਜ੍ਹਾ ਨਾਲ ਆਗਾਮੀ ਮਹਿਲਾ ਟੀ-20 ਵਿਸ਼ਵ ਕੱਪ `ਚ ਭਾਰਤ ਖਿਤਾਬ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ ਹੈ । ਮਹਿਲਾ ਟੀ-20 ਵਿਸ਼ਵ ਕੱਪ (T-20 World Cup) 12 ਜੂਨ ਤੋਂ ਇੰਗਲੈਂਡ `ਚ ਸ਼ੁਰੂ ਹੋ ਰਿਹਾ ਹੈ । ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਬਰਮਿੰਘਮ `ਚ ਪਾਕਿਸਤਾਨ ਵਿਰੁੱਧ ਮੁਕਾਬਲੇ ਨਾਲ ਕਰੇਗੀ ।ਕੀ ਆਖਿਆ ਜੇਮੀਮਾ ਨੇ ਜੇਮੀਮਾ ਨੇ ਕਿਹਾ ਕਿ ਹਰ ਕੋਈ ਉਨ੍ਹਾਂ ਦੀ (ਵਨ ਡੇ ਵਿਸ਼ਵ ਕੱਪ ਜਿੱਤ) ਸਫਲਤਾ ਦਾ ਹਿੱਸਾ ਸੀ । ਸਾਰੇ ਜਾਣਦੇ ਹਨ ਕਿ ਦਬਾਅ ਕਿਹੋ ਜਿਹਾ ਹੁੰਦਾ ਹੈ ਅਤੇ ਹਰ ਕੋਈ ਇਹ ਵੀ ਜਾਣਦਾ ਹੈ ਕਿ ਅਸੀਂ ਇਕ ਵਾਰ ਇਹ ਕਰ ਵਿਖਾਇਆ ਹੈ ਅਤੇ ਦੁਬਾਰਾ ਵੀ ਕਰ ਸਕਦੇ ਹਾਂ । ਸਾਰਿਆਂ `ਚ ਇਹ ਭਰੋਸਾ ਹੈ ।ਦੱਸਣਯੋਗ ਹੈ ਕਿ ਪਿਛਲੀ ਵਾਰ 2024 `ਚ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਵਿਸ਼ਵ ਕੱਪ ਦੇ ਫਾਈਨਲ `ਚ ਦੱਖਣੀ ਅਫਰੀਕਾ ਨੂੰ ਹਰਾ ਕੇ ਨਿਊਜ਼ੀਲੈਂਡ ਚੈਂਪੀਅਨ ਬਣਿਆ ਸੀ । ਭਾਰਤ ਨੂੰ ਗਰੁੱਪ-ਏ ਵਿਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼ ਅਤੇ ਨੀਦਰਲੈਂਡ ਦੇ ਨਾਲ ਰੱਖਿਆ ਗਿਆ ਹੈ । ਇਸ ਗਰੁੱਪ ਤੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ `ਚ ਪਹੁੰਚਣਗੀਆਂ ।

Related Post

Instagram