July 6, 2024 01:33:15
post

Jasbeer Singh

(Chief Editor)

Patiala News

ਮੇਰੇ ਕੰਮ ਦੇਖ ਕੇ ਮੈਨੂੰ ਵੋਟ ਪਾਈ ਜਾਵੇ: ਗਾਂਧੀ

post-img

ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਨਾਲ ਮਿਲ ਕੇ ਅੱਜ ਅੱਧੀ ਦਰਜਨ ਪਿੰਡਾਂ ਵਿੱਚ ਜਨ ਸਭਾਵਾਂ ਕੀਤੀਆਂ ਗਈਆਂ ਜਿਸ ਵਿੱਚ ਸਥਾਨਕ ਲੋਕਾਂ ਵੱਲੋਂ ਗਾਂਧੀ ਨੂੰ ਵੱਡਾ ਹੁੰਗਾਰਾ ਮਿਲਿਆ। ਡਾ. ਗਾਂਧੀ ਜਿੱਥੇ ਵੀ ਚੋਣ ਜਲਸੇ ਨੂੰ ਸੰਬੋਧਨ ਹੋਣ ਲਈ ਪੁੱਜ ਰਹੇ ਹਨ, ਉੱਥੇ ਹੀ ਵੱਡਾ ਇਕੱਠ ਹੋ ਜਾਂਦਾ ਹੈ। ਆਪਣੀਆਂ ਚੋਣ ਸਭਾਵਾਂ ਵਿੱਚ ਹੁੰਦੇ ਵੱਡੇ ਇਕੱਠਾਂ ਤੋਂ ਡਾ. ਧਰਮਵੀਰ ਗਾਂਧੀ ਖ਼ੁਸ਼ ਹਨ ਕਿਉਂਕਿ ਹਰ ਇਕੱਠ ਵਿੱਚ ਮੌਜੂਦ ਲੋਕ ਦੋਵੇਂ ਹੱਥ ਖੜ੍ਹੇ ਕਰ ਕੇ ਡਾ. ਗਾਂਧੀ ਨੂੰ ਜਿਤਾਉਣ ਦਾ ਭਰੋਸਾ ਦਿੰਦੇ ਹਨ। ਡਾ. ਗਾਂਧੀ ਨੇ ਇਸ ਮੌਕੇ ਵੋਟਰਾਂ ਨੂੰ ਮਿਲਦਿਆਂ ਕਿਹਾ ਕਿ ਉਨ੍ਹਾਂ ਨੂੰ ਵੋਟ ਉਨ੍ਹਾਂ ਦੇ ਕੰਮ ਦੇਖਦਿਆਂ ਪਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਨੇ ਵੀਹ ਸਾਲ ਸੰਸਦ ਮੈਂਬਰ ਰਹਿ ਕੇ ਵੀ ਉਹ ਕੰਮ ਨਹੀਂ ਕਰਵਾਏ ਜੋ ਉਨ੍ਹਾਂ ਪੰਜ ਸਾਲਾਂ ਵਿੱਚ ਕਰਵਾਏ ਹਨ। ਐਤਕੀਂ ਜਿੱਤਣ ਤੋਂ ਬਾਅਦ ਉਸ ਤੋਂ ਵੀ ਦੁੱਗਣੀ ਰਫ਼ਤਾਰ ਨਾਲ਼ ਕੰਮ ਕਰਵਾਏ ਜਾਣਗੇ। ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਪਟਿਆਲਾ ਅੰਦਰ ਪਾਸਪੋਰਟ ਦਫ਼ਤਰ ਲਿਆਉਣ, ਬਠਿੰਡਾ ਰਾਜਪੁਰਾ ਰੇਲਵੇ ਲਾਈਨ ਡਬਲ ਅਤੇ ਬਿਜਲੀਕਰਨ ਕਰਵਾਉਣ ਦਾ ਦੋ ਹਜ਼ਾਰ ਕਰੋੜ ਰੁਪਏ ਦਾ ਪ੍ਰਾਜੈਕਟ, ਰਾਜਪੁਰਾ ਚੰਡੀਗੜ੍ਹ ਰੇਲਵੇ ਲਾਈਨ ਮਨਜ਼ੂਰ ਕਰਵਾਉਣ, ਇੱਕ ਹਜ਼ਾਰ ਤੋਂ ਵਧੇਰੇ ਸਕੂਲਾਂ ’ਚ ਬੈਂਚ, ਆਰਓ ਅਤੇ ਟਾਇਲਟ ਬਣਾਉਣ, ਡੇਢ ਸੌ ਤੋਂ ਵਧੇਰੇ ਸ਼ਮਸ਼ਾਨਘਾਟ ਜਾਤ-ਪਾਤ ਤੋੜਕੇ ਇੱਕ ਕਰਵਾਉਣ ਤੋਂ ਲੈ ਕੇ ਅਜਿਹੇ ਹੋਰ ਅਨੇਕ ਕਾਰਜ ਕਰਵਾਏ ਗਏ ਹਨ।

Related Post