

ਮੈਂ 2027 ਵਿਧਾਨ ਸਭਾ ਚੋਣਾਂ ਲੜਾਂਗੀ : ਨਵਜੋਤ ਕੌਰ ਸਿੱਧੂ ਅੰਮ੍ਰਿਤਸਰ, 5 ਜੂਨ 2025 : ਮੈਂ ਵਿਧਾਨ ਸਭਾ ਚੋਣਾਂ 2027 ਲੜਾਂਗੀ।ਇਹ ਵਿਚਾਰ ਅੱਜ ਨਵਜੋਤ ਕੌਰ ਸਿੱਧੁ ਨੇ ਅੰਮ੍ਰਿਤਸਰ ਦੇ ਤਿਲਕ ਨਗਰ ਵਿਖੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕਰਨ ਅਤੇ ਵੱਡੀ ਗਿਣਤੀ ਵਿਚ ਕਾਂਗਰਸ ਵਿਚ ਸ਼ਾਮਲ ਕਰਨ ਮੌਕੇ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਉਹ ਹਰ ਹਾਲ ਵਿਚ ਚੋਣ ਜਿੱਤੇਗੀ। ਨਵਜੋਤ ਸਿੰਘ ਸਿੱਧੂ ਦਾ ਨਾਮ ਸੂਚੀ ਵਿਚੋਂ ਨਹੀਂ ਹਟਾਇਆ ਗਿਆ ਅੰਮ੍ਰਿਤਸਰ ਵਿਖੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬੇਸ਼ਕ ਉਹ 2027 ਵਿਧਾਨ ਸਭਾ ਚੋਣਾਂ ਲੜਨ ਦੀ ਇੱਛੁਕ ਹਨ ਤੇ ਲੜਨਗੇ ਵੀ ਪਰ ਨਵਜੋਤ ਸਿੰਘ ਸਿੱਧੂ ਦਾ ਨਾਮ ਸੂਚੀ ਵਿਚੋਂ ਨਹੀਂ ਹਟਾਇਆ ਗਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਹਾਂ ਇਹ ਸੱਚ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਈ. ਪੀ. ਐਲ. ਸਮਝੌਤੇ ਤੇ ਦਸਤਖ਼ਤ ਕੀਤੇ ਹਨ ਪਰ ਉਹ ਚੋਣ ਪ੍ਰਚਾਰ ਜ਼ਰੂਰ ਕਰਨਗੇ ਅਤੇ ਨਵਜੋਤ ਸਿੰਘ ਸਿੱਧੂ ਵਲੋਂ ਹੀ ਇਹ ਰਣਨੀਤੀ ਵੀ ਤਿਆਰ ਕੀਤੀ ਗਈ ਹੈ ਕਿ ਚੋਣ ਪ੍ਰਚਾਰ ਕਦੋਂ ਦੇ ਕਿਥੇ ਸ਼ੁਰੂ ਕੀਤਾ ਜਾਵੇਗਾ।