post

Jasbeer Singh

(Chief Editor)

ਇਮਰਾਨ ਖ਼ਾਨ ਵੱਲੋਂ ਪੋਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ

post-img

ਇਮਰਾਨ ਖ਼ਾਨ ਵੱਲੋਂ ਪੋਲੀਗ੍ਰਾਫ਼ ਟੈਸਟ ਕਰਵਾਉਣ ਤੋਂ ਇਨਕਾਰ ਲਾਹੌਰ, 24 ਜੁਲਾਈ : ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਹੌਰ ਪੁਲੀਸ ਵੱਲੋਂ ਦੰਗਿਆਂ ਸਬੰਧੀ ਕੀਤੀ ਜਾ ਰਹੀ ਜਾਂਚ ਦੇ ਹਿੱਸੇ ਵਜੋਂ ਪੋਲੀਗ੍ਰਾਫ਼ ਅਤੇ ਵਾਇਸ ਮੈਚਿੰਗ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕ੍ਰਿਕਟਰ ਤੋਂ ਰਾਜਨੇਤਾ ਬਣੇ 71 ਸਾਲਾ ਇਮਰਾਨ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਲਈ 12 ਮੈਂਬਰੀ ਫੋਰੈਂਸਿਕ ਟੀਮ ਅਡਿਆਲਾ ਜੇਲ੍ਹ ਪਹੁੰਚੀ ਸੀ। ਨੇਸ਼ਨ ਅਖਬਾਰ ਦੀ ਰਿਪੋਰਟ ਮੁਤਾਬਕ ਪੀਟੀਆਈ ਦੇ ਸੰਸਥਾਪਕ ਨੇ 15 ਮਿੰਟ ਤੱਕ ਪੁਲੀਸ ਦੇ ਸਵਾਲਾਂ ਦੇ ਜਵਾਬ ਦਿੱਤੇ। ਹਾਲਾਂਕਿ, ਖਾਨ ਨੇ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਦੀ ਟੀਮ ਦੁਆਰਾ ਯੋਜਨਾਬੱਧ ਪੋਲੀਗ੍ਰਾਫ ਟੈਸਟ ਅਤੇ ਹੋਰ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

Related Post