ਮਹਾਂਰਾਸ਼ਟਰ ਵਿਚ 18 ਮਹੀਨਿਆਂ ਦੀ ਬੱਚੀ ਨਾਲ ਜਿਣਸੀ ਸ਼ੋਸ਼ਣ ਦੋਸ਼ ਹੇਠ 2 ਜਣਿਆਂ ਖਿਲਾਫ਼ ਮਾਮਲਾ ਦਰਜ
- by Jasbeer Singh
- September 23, 2024
ਮਹਾਂਰਾਸ਼ਟਰ ਵਿਚ 18 ਮਹੀਨਿਆਂ ਦੀ ਬੱਚੀ ਨਾਲ ਜਿਣਸੀ ਸ਼ੋਸ਼ਣ ਦੋਸ਼ ਹੇਠ 2 ਜਣਿਆਂ ਖਿਲਾਫ਼ ਮਾਮਲਾ ਦਰਜ ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਪੁਲੀਸ ਨੇ 18 ਮਹੀਨਿਆਂ ਦੀ ਬੱਚੀ ਨਾਲ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਹੇਠ 21 ਸਾਲਾਂ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦੀ ਮਾਂ ਵੱਲੋਂ ਆਪਣੇ ਪਤੀ ਨੂੰ ਇਸ ਘਟਨਾ ਬਾਰੇ ਸ਼ਿਕਾਇਤ ਕਰਨ ’ਤੇ ਕਥਿਤ ਤੌਰ ’ਤੇ ਉਸਨੂੰ ਚੁੱਪ ਰਹਿਣ ਲਈ ਧਮਕਾਇਆ। ਜਿਸ ਕਾਰਨ ਬੱਚੀ ਦੇ ਪਿਤਾ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਠ ਮਹੀਨੇ ਪਹਿਲਾਂ ਦੀ ਹੈ ਪਰ ਐੱਫ਼ਆਈਆਰ ਵਿਚ ਦੇਰੀ ਨਾਲ ਮਾਮਲਾ ਦਰਜ ਕਰਨ ਬਾਰੇ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।

