ਮਨੀਪੁਰ ਵਿਚ ਹਮਲਾਵਰਾਂ ਨੇ ਭਾਜਪਾ ਤਰਜਮਾਨ ਦੇ ਜੱਦੀ ਘਰ ਨੂੰ ਅੱਗ ਲਾਈ ਇੰਫਾਲ : ਅਣਪਛਾਤੇ ਹਮਲਾਵਰਾਂ ਨੇ ਮਨੀਪੁਰ ਦੇ ਜਿ਼ਲ੍ਹਾ ਚੂਰਾਚਾਂਦਪੁਰ ਸਥਿਤ ਭਾਜਪਾ ਦੇ ਸੂਬਾਈ ਤਰਜਮਾਨ ਮਾਈਕਲ ਲਾਮਜਾਥਾਂਗ ਦੀ ਜੱਦੀ ਰਿਹਾਇਸ਼ ਵਾਲੇ ਘਰ ਨੂੰ ਅੱਗ ਲਾ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਪੇਨੀਲ ਪਿੰਡ ਵਿਚ ਵਾਪਰੀ ਅਤੇ ਘਟਨਾ ਵਿਚ ਘਰ ਦੇ ਵਿਹੜੇ ’ਚ ਖੜ੍ਹੀ ਇਕ ਕਾਰ ਵੀ ਸੜ ਗਈ। ਇਸ ਘਰ ਉਤੇ ਬੀਤੇ ਹਫ਼ਤੇ ਵੀ ਹਮਲਾ ਕੀਤਾ ਗਿਆ ਸੀ। ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਘਟਨਾ ਦੀ ਨਿਖੇਧੀ ਕੀਤੀ ਹੈ ।
