post

Jasbeer Singh

(Chief Editor)

National

ਆਪਣੀ ਹੀ 60 ਸਾਲਾ ਮਾਂ ਨਾਲ ਰੇਪ ਕਰਨ ਦੇ ਮਾਮਲੇ ਵਿੱਚ ਪੁੱਤਰ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਸੁਣਾਈ ਉਮਰ ਕੈਦ ਦੀ ਸਜ

post-img

ਆਪਣੀ ਹੀ 60 ਸਾਲਾ ਮਾਂ ਨਾਲ ਰੇਪ ਕਰਨ ਦੇ ਮਾਮਲੇ ਵਿੱਚ ਪੁੱਤਰ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਸੁਣਾਈ ਉਮਰ ਕੈਦ ਦੀ ਸਜ਼ਾ ਉੱਤਰ ਪ੍ਰਦੇਸ : ਉੱਤਰ ਪ੍ਰਦੇਸ਼ ਦੀ ਫਾਸਟ ਟਰੈਕ ਅਦਾਲਤ ਨੇ 60 ਸਾਲਾ ਮਾਂ ਨਾਲ ਰੇਪ ਕਰਨ ਦੇ ਮਾਮਲੇ ਵਿੱਚ ਪੁੱਤਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਹੈਰਾਨੀਜਨਕ ਮਾਮਲਾ ਬੁਲੰਦਸ਼ਹਿਰ ਦਾ ਹੈ। ਵਧੀਕ ਜ਼ਿਲ੍ਹਾ ਜੱਜ ਵਰੁਣ ਮੋਹਿਤ ਨਿਗਮ ਨੇ ਆਬਿਦ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ। 51,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸਰਕਾਰੀ ਵਕੀਲ ਵਿਜੇ ਸ਼ਰਮਾ ਨੇ ਕਿਹਾ, ‘ਅੱਜ ਮਾਣਯੋਗ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ। ਮੈਂ ਆਪਣੀ ਪ੍ਰੋਫੈਸ਼ਨਲ ਲਾਈਫ ‘ਚ ਅਜਿਹਾ ਮਾਮਲਾ ਕਦੇ ਨਹੀਂ ਦੇਖਿਆ। ਗਵਾਹੀ ਦੌਰਾਨ ਪੀੜਤਾ ਅਦਾਲਤ ਦੇ ਸਾਹਮਣੇ ਰੋਂਦੀ ਰਹੀ ਅਤੇ 20 ਵਾਰ ਇਹੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਸ ਦੇ ਪੁੱਤਰ ਨੇ ਉਸ ਨਾਲ ਬਲਾਤਕਾਰ ਕੀਤਾ ਹੈ।ਉਸ ਦਾ ਪੁੱਤਰ ਹੈਵਾਨ ਹੈ। ਘਟਨਾ 16 ਜਨਵਰੀ 2023 ਦੀ ਹੈ। ਅਦਾਲਤ ਨੇ 20 ਮਹੀਨਿਆਂ ਦੇ ਅੰਦਰ ਕੇਸ ਦਾ ਫੈਸਲਾ ਸੁਣਾਇਆ ਹੈ। ‘ਪੀੜਤਾ ਦੇ ਮੁਤਾਬਕ, ‘ਪਤੀ ਦੀ ਮੌਤ ਤੋਂ ਬਾਅਦ ਬੇਟਾ ਚਾਹੁੰਦਾ ਸੀ ਕਿ ਮੈਂ ਉਸ ਦੀ ਪਤਨੀ ਦੀ ਤਰ੍ਹਾਂ ਰਹਾਂ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਵਿਜੇ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਆਬਿਦ ਆਪਣੀ ਮਾਂ ਨੂੰ ਚਾਰਾ ਲੈਣ ਦੇ ਬਹਾਨੇ ਖੇਤ ‘ਚ ਲੈ ਗਿਆ ਸੀ।ਜਿਸ ਤੋਂ ਬਾਅਦ ਉਸ ਨੇ ਖੇਤਾਂ ਵਿੱਚ ਆਪਣੀ ਮਾਂ ਨਾਲ ਬਲਾਤਕਾਰ ਕੀਤਾ। ਅੱਜ ਮਾਣਯੋਗ ਅਦਾਲਤ ਨੇ ਦੋਸ਼ੀ ਆਬਿਦ ਨੂੰ ਉਮਰ ਕੈਦ ਅਤੇ 51 ਹਜ਼ਾਰ ਰੁਪਏ ਦੇ ਵਿੱਤੀ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਧਾਰਾ 376 ਦੇ ਮਾਮਲੇ ਵਿੱਚ ਪੀੜਤਾ ਦੇ ਬਿਆਨ ਕਾਫੀ ਹਨ। ਆਬਿਦ ਦੇ ਛੋਟੇ ਭਰਾ ਯੂਸਫ਼ ਨੇ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਮਾਂ ਨੇ ਉਸ ਕੋਲ ਆਪਣਾ ਦਰਦ ਬਿਆਨ ਕੀਤਾ ਸੀ। ਯੂਸਫ ਨੇ ਕਿਹਾ, ‘ਜਦੋਂ ਮੇਰੀ ਮਾਂ ਖੇਤਾਂ ਤੋਂ ਵਾਪਸ ਆਈ ਤਾਂ ਉਸ ਨੇ ਮੈਨੂੰ ਘਟਨਾ ਬਾਰੇ ਦੱਸਿਆ। ਅਸੀਂ ਪਹਿਲਾਂ ਪਰਿਵਾਰਕ ਪੱਧਰ ‘ਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਆਬਿਦ ਨੇ ਮੇਰੀ ਮਾਂ ਨੂੰ ਉਸ ਦੀ ਪਤਨੀ ਵਾਂਗ ਰਹਿਣ ਲਈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਮੈਂ ਰਿਪੋਰਟ ਦਰਜ ਕਰਵਾਈ ।

Related Post