post

Jasbeer Singh

(Chief Editor)

National

ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ `ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਤਿੰਨ ਨੌਜਵਾਨਾਂ

post-img

ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ `ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਤਿੰਨ ਨੌਜਵਾਨਾਂ ਨੂੰ ਟਰੱਕ ਨੇ ਕੁਚਲਿਆ ਸੰਝੌਲੀ : ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ `ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਤਿੰਨ ਨੌਜਵਾਨਾਂ ਨੂੰ ਟਰੱਕ ਨੇ ਕੁਚਲ ਦਿੱਤਾ। ਦੱਸਣਯੋਗ ਹੈ ਕਿ ਉਕਤ ਭਾਣਾ ਬਿਹਾਰ `ਚ ਰੋਹਤਾਸ ਜਿ਼ਲ੍ਹੇ ਦੇ ਸੋਨੀ ਪਿੰਡ ਨੇੜੇ ਮੰਗਲਵਾਰ ਸਵੇਰੇ ਵਾਪਰਿਆ।ਇਨ੍ਹਾਂ `ਚੋਂ ਦੋ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦੀਪਕ ਤੇ ਸਤੇਂਦਰ ਕੁਮਾਰ ਦੇ ਰੂਪ `ਚ ਹੋਈ ਹੈ। ਸਤੇਂਦਰ ਸੋਨੀ ਪਿੰਡ `ਚ ਹੀ ਆਪਣੇ ਨਾਨਕੇ ਘਰ ਰਹਿ ਕੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਭੜਕੇ ਪਿੰਡਵਾਸੀਆਂ ਨੇ ਲਾਸ਼ ਨੂੰ ਆਰਾ-ਸਾਸਾਰਾਮ ਮਾਰਗ `ਤੇ ਰੱਖ ਕੇ ਰਸਤਾ ਜਾਮ ਕਰ ਦਿੱਤਾ। ਦੋ ਘੰਟੇ ਬਾਅਦ ਮੌਕੇ `ਤੇ ਪਹੁੰਚ ਕੇ ਬੀਡੀਓ ਤੇ ਸੀਓ ਨੇ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ, ਫਿਰ ਜਾ ਕੇ ਪਿੰਡਵਾਸੀਆਂ ਨੇ ਜਾਮ ਹਟਾਇਆ। ਪਿੰਡਵਾਸੀਆਂ ਨੇ ਦੱਸਿਆ ਕਿ ਦੀਪਕ ਤੇ ਸਤੇਂਦਰ ਲਿਖਤੀ ਪ੍ਰੀਖਿਆ `ਚ ਸਫਲ ਹੋ ਗਏ ਸਨ। ਅਗਲੇ ਮਹੀਨੇ ਹੀ ਸਰੀਰਕ ਪ੍ਰੀਖਿਆ ਦੇਣੀ ਸੀ। ਇਸ ਲਈ ਉਹ ਰੋਜ਼ਾਨਾ ਸੜਕ ਕਿਨਾਰੇ ਦੌੜ ਲਾ ਰਹੇ ਸਨ। ਉਨ੍ਹਾਂ ਦੇ ਨਾਲ ਹੋਰ ਨੌਜਵਾਨ ਵੀ ਦੌੜ ਰਹੇ ਸਨ। ਉਲਟ ਦਿਸ਼ਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਤਿੰਨੇ ਨੌਜਵਾਨਾਂ ਨੂੰ ਕੁਚਲ ਦਿੱਤਾ। ਚਾਲਕ ਟਰੱਕ ਲੈਕੇ ਫ਼ਰਾਰ ਹੋ ਗਿਆ ।

Related Post