post

Jasbeer Singh

(Chief Editor)

Sports

51 ਤੋਂ 60 ਸਾਲ ਉਮਰ ਵਰਗ ਦੇ ਵਾਲੀਬਾਲ ਟੂਰਨਾਮੈਂਟ ਵਿੱਚ ਪਟਿਆਲਾ ਸ਼ਹਿਰੀ ਦੇ ਅਧਿਆਪਕ ਛਾਏ

post-img

51 ਤੋਂ 60 ਸਾਲ ਉਮਰ ਵਰਗ ਦੇ ਵਾਲੀਬਾਲ ਟੂਰਨਾਮੈਂਟ ਵਿੱਚ ਪਟਿਆਲਾ ਸ਼ਹਿਰੀ ਦੇ ਅਧਿਆਪਕ ਛਾਏ ਪਟਿਆਲਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਖੇਡ ਅਫਸਰ ਪਟਿਆਲਾ ਸ੍ਰੀ ਹਰਪਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2024 ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ-2024 ਦਾ ਵਾਲੀਬਾਲ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਨਵੀਨਰ ਸ੍ਰੀ ਬਹਾਦਰ ਸਿੰਘ ਜੀ ਅਤੇ ਕੋ ਕਨਵੀਨਲ ਸ੍ਰੀ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਵੱਖ-ਵੱਖ ਬਲਾਕਾਂ ਦੀਆਂ ਟੀਮਾਂ ਨੇ ਭਾਗ ਲਿਆ। ਲੜਕੀਆਂ ਦੇ 51 ਤੋਂ 60 ਸਾਲ ਉਮਰ ਵਰਗ ਦੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਟਿਆਲਾ ਸ਼ਹਿਰੀ ਅਤੇ ਰਾਜਪੁਰਾ ਵਿਚਕਾਰ ਹੋਇਆ।ਫਾਈਨਲ ਵਿੱਚ ਦੋਨਾਂ ਟੀਮਾਂ ਵਿੱਚ ਕਾਂਟੇ ਦਾ ਮੁਕਾਬਲਾ ਰਿਹਾ ਅਤੇ ਇਸ ਰੋਮਾਚਕ ਮੁਕਾਬਲੇ ਵਿੱਚ ਪਟਿਆਲਾ ਸ਼ਹਿਰੀ ਬਲਾਕ ਨੇ ਰਾਜਪੁਰੇ ਬਲਾਕ ਨੂੰ ਹਰਾਇਆ। ਪਟਿਆਲਾ ਸ਼ਹਿਰੀ ਦੀ ਟੀਮ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸ.ਮਿ.ਸ.ਖੇੜੀ ਗੁੱਜਰਾਂ, ਪਟਿਆਲਾ), ਸ੍ਰੀਮਤੀ ਮਨਦੀਪ ਕੌਰ ਅਟਵਾਲ (ਪ੍ਰਿੰਸੀਪਲ, ਸ.ਸ.ਸ.ਸ.ਪੁਰਾਣੀ ਪੁਲਿਸ ਲਾਈਨ, ਪਟਿਆਲਾ), ਸ੍ਰੀਮਤੀ ਰੁਪਿੰਦਰ ਕੌਰ (ਡੀ.ਪੀ.ਈ., ਸ.ਸ.ਸ.ਸ.ਸਿਵਲ ਲਾਈਨ, ਪਟਿਆਲਾ), ਸ੍ਰੀਮਤੀ ਰਾਜਵਿੰਦਰ ਕੌਰ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਸ.ਸ.ਸ.ਸ.ਵਿਕਟੋਰੀਆ, ਪਟਿਆਲਾ), ਸ੍ਰੀਮਤੀ ਵਰਿੰਦਰ ਕੌਰ (ਡੀ.ਪੀ.ਈ., ਸ.ਸ.ਸ.ਸ.ਵਿਕਟੋਰੀਆ, ਪਟਿਆਲਾ), ਸ੍ਰੀਮਤੀ ਸੁਰਿੰਦਰ ਕੌਰ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਸ.ਸ.ਸ.ਸ.ਪੁਰਾਣੀ ਪੁਲਿਸ ਲਾਈਨ, ਪਟਿਆਲਾ), ਸ੍ਰੀਮਤੀ ਤਜਿੰਦਰ ਕੌਰ (ਡੀ.ਪੀ.ਈ., ਸ.ਸ.ਸ.ਸ.ਪੁਰਾਣੀ ਪੁਲਿਸ ਲਾਈਨ, ਪਟਿਆਲਾ), ਸ੍ਰੀਮਤੀ ਅਮਨਦੀਪ ਕੌਰ, ਸ੍ਰੀਮਤੀ ਕਿਰਨਦੀਪ ਕੌਰ, ਸ੍ਰੀਮਤੀ ਪੁਸ਼ਪਿੰਦਰ ਕੌਰ ਅਤੇ ਹੋਰ ਅਧਿਆਪਕ ਸ਼ਾਮਲ ਸਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਜਿਥੇ ਇੱਕ ਪਾਸੇ ਸਰਕਾਰੀ ਸਕੂਲ ਦੇ ਬੱਚੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਦੂਜੇ ਪਾਸੇ ਸਰਕਾਰੀ ਸਕੂਲ ਦੇ ਅਧਿਆਪਕ ਵੀ ਖੇਡਾਂ ਵਿੱਚ ਮਲਾਂ ਮਾਰ ਰਹੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਅੱਗੇ ਕਿਹਾ ਕਿ ਹਰ ਅਧਿਆਪਕ ਨੂੰ ਆਪਣੇ ਸਕੂਲ ਦੇ ਬੱਚਿਆਂ ਲਈ ਪ੍ਰੇਰਣਾਸ੍ਰੋਤ ਬਣਨਾ ਚਾਹੀਦਾ ਹੈ ਤਾਂ ਜੋ ਬੱਚੇ ਉਹਨਾਂ ਨੂੰ ਵੱਖ ਕੇ ਚੰਗੇ ਗੁਣ ਸਿਖ ਸਕਣ। ਇਸ ਟੂਰਨਾਮੈਂਟ ਮੌਕੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਦੀਪਇੰਦਰ ਸਿੰਘ, ਸ੍ਰੀ ਅਮੋਲਕ ਸਿੰਘ, ਸ੍ਰੀ ਬਲਵਿੰਦਰ ਸਿੰਘ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਪੂਨਮ ਰਾਣੀ, ਸ੍ਰੀਮਤੀ ਰੁਪਿੰਦਰ ਕੌਰ ਅਤੇ ਹੋਰ ਅਧਿਆਪਕ ਮੌਜੂਦ ਹਨ।

Related Post