post

Jasbeer Singh

(Chief Editor)

Entertainment

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਬੰਗਾਲੀ ਨਾਟਕ 'ਤੇ ਇੰਦਰਜੀਤ' ਦੀ ਪਹਿਲੀ ਪੇਸ਼ਕਾਰੀ ਰਹੀ ਸਫਲ

post-img

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਬੰਗਾਲੀ ਨਾਟਕ 'ਤੇ ਇੰਦਰਜੀਤ' ਦੀ ਪਹਿਲੀ ਪੇਸ਼ਕਾਰੀ ਰਹੀ ਸਫਲ -ਲਗਾਤਾਰ ਤਿੰਨ ਦਿਨ ਹੋਣਗੀਆਂ ਇਸੇ ਨਾਟਕ ਦੀਆਂ ਪੇਸ਼ਕਾਰੀਆਂ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਰੰਗਮੰਚ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਪ੍ਰਸਿੱਧ ਬੰਗਾਲੀ ਨਾਟਕਕਾਰ ਬਾਦਲ ਸਰਕਾਰ ਦੁਆਰਾ ਲਿਖਤ ਅਤੇ ਡਾ. ਜਸਪਾਲ ਦਿਉਲ ਵੱਲੋਂ ਨਿਰਦੇਸ਼ਿਤ ਨਾਟਕ 'ਤੇ ਇੰਦਰਜੀਤ' ਦੀਆਂ ਕਰਵਾਈਆਂ ਜਾ ਰਹੀਆਂ ਲਗਾਤਾਰ ਤਿੰਨ ਪੇਸ਼ਕਾਰੀਆਂ ਦਾ ਆਰੰਭ ਪਹਿਲੀ ਪੇਸ਼ਕਾਰੀ ਨਾਲ਼ ਹੋ ਗਿਆ ਹੈ । ਵਿਭਾਗ ਮੁਖੀ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਨਾਟਕ ਦੀ ਪਹਿਲੀ ਪੇਸ਼ਕਾਰੀ ਪੂਰੀ ਤਰ੍ਹਾਂ ਸਫਲ ਅਤੇ ਪ੍ਰਭਾਵਸ਼ਾਲੀ ਰਹੀ। ਜ਼ਿਕਰਯੋਗ ਹੈ ਕਿ ਇਹ ਵਿਭਾਗ ਦੇ ਵਿਦਿਆਰਥੀਆਂ ਦੀ ਪ੍ਰੋਡਕਸ਼ਨ ਹੈ । ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਪਹਿਲੇ ਦਿਨ ਕਲਾ ਭਵਨ ਵਿਖੇ ਹੋਈ ਇਸ ਪਹਿਲੀ ਪੇਸ਼ਕਾਰੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਥੀਏਟਰ ਅਤੇ ਕਲਾ ਦੀਆਂ ਪੇਸ਼ਕਾਰੀਆਂ ਪੰਜਾਬੀ ਯੂਨੀਵਰਸਿਟੀ ਦੀ ਵਿਸ਼ੇਸ਼ ਪਛਾਣ ਹਨ । ਵਰਨਣਯੋਗ ਹੈ ਕਿ ਇਹ ਨਾਟਕ ਮੂਲ ਰੂਪ ਵਿੱਚ ਬੰਗਾਲੀ ਭਾਸ਼ਾ ਦਾ ਨਾਟਕ ਹੈ ਜੋ 'ਏਵਮ ਇੰਦਰਜੀਤ' ਦੇ ਨਾਮ ਨਾਲ਼ ਪ੍ਰਸਿੱਧ ਹੈ । ਨਾਟਕ ਦਾ ਕਥਾਨਕ ਗੁੰਝਲਦਾਰ ਹੈ । ਨਾਟਕਕਾਰ ਬਾਦਲ ਸਰਕਾਰ ਆਪਣੇ ਇਸ ਨਾਟਕ ਦੀ ਕਹਾਣੀ ਬਾਰੇ ਲਿਖਦੇ ਹਨ ਕਿ ਇਹ ਨਾਟਕ ਆਪਣੀ ਕਹਾਣੀ ਰਾਹੀਂ ਅਜੋਕੇ ਸਮੇਂ ਦੇ ਮਕੈਨੀਕਲ ਅਤੇ ਨਿਰਰਥਕ ਜੀਵਨ ਬਾਰੇ ਗੱਲ ਕਰਦਾ ਹੈ । ਨਾਟਕ ਦਾ ਮੁੱਖ ਪਾਤਰ ਇੱਕ ਲੇਖਕ ਹੈ ਜੋ ਕਿ ਆਪਣੀ ਲੇਖਣ ਪ੍ਰਕਿਰਿਆ ਲਈ ਪ੍ਰੇਰਨਾ ਦੀ ਭਾਲ ਕਰਦਾ ਹੈ। ਆਪਣੀ ਲੇਖਣੀ ਤੋਂ ਹਤਾਸ਼ ਹੋ ਕੇ ਉਹ ਕਾਗਜ਼ ਦੇ ਮਸੌਦੇ ਨੂੰ ਲੀਰੋ-ਲੀਰ ਕਰਦਾ ਹੈ । ਕਲਾ ਭਵਨ ਵਿਖੇ ਹਾਜ਼ਰ ਦਰਸ਼ਕਾਂ ਵੱਲੋਂ ਇਸ ਨਾਟਕਕਾਰ ਦੀ ਖ਼ੂਬ ਸਰਾਹਿਆ ਗਿਆ ।

Related Post