post

Jasbeer Singh

(Chief Editor)

National

ਸੁਰੱਖਿਆ ਮੋਰਚੇ ’ਤੇ ਭਾਰਤ ‘ਖੁਸ਼ਕਿਸਮਤ’ ਨਹੀਂ: ਰਾਜਨਾਥ ਸਿੰਘ

post-img

ਸੁਰੱਖਿਆ ਮੋਰਚੇ ’ਤੇ ਭਾਰਤ ‘ਖੁਸ਼ਕਿਸਮਤ’ ਨਹੀਂ: ਰਾਜਨਾਥ ਸਿੰਘ ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੱਧ ਪ੍ਰਦੇਸ਼ ਦੇ ਇੰਦੌਰ ਜਿ਼ਲ੍ਹੇ ਵਿੱਚ ਦੋ ਸਦੀਆਂ ਤੋਂ ਜਿਆਦਾ ਪੁਰਾਣੀ ਮਹੂ ਛਾਉਣੀ ’ਚ ਫੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸੁਰੱਖਿਆ ਦੇ ਫਰੰਟ ’ਤੇ ਭਾਰਤ ਨੂੰ ‘ਬਹੁਤਾ ਖੁਸ਼ਕਿਸਮਤ ਨਹੀਂ’ ਕਰਾਰ ਦਿੰਦਿਆਂ ਫੌਜੀ ਜਵਾਨਾਂ ਨੂੰ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਇਹ ਦੁਸ਼ਮਣ ਹਮੇਸ਼ਾ ਸਰਗਰਮ ਰਹਿੰਦੇ ਹਨ । ਉਹ ਮੱਧ ਪ੍ਰਦੇਸ਼ ਦੇ ਇੰਦੌਰ ਜਿ਼ਲ੍ਹੇ ਵਿੱਚ ਦੋ ਸਦੀਆਂ ਤੋਂ ਜਿਆਦਾ ਪੁਰਾਣੀ ਮਹੂ ਛਾਉਣੀ ’ਚ ਫੌਜੀ ਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਕ ਵਿਕਸਤ ਤੇ ਸਵੈ-ਨਿਰਭਰ ਦੇਸ਼ ਬਣਾਉਣ ਵਿੱਚ ਫੌਜ ਦੀ ਅਹਿਮ ਭੂਮਿਕਾ ਹੈ।ਸੂਬੇ ਦੇ ਦੋ ਦਿਨਾ ਦੌਰੇ ’ਤੇ ਇੱਥੇ ਪੁੱਜੇ ਰਾਜਨਾਥ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਭਾਰਤ ਬਹੁਤਾ ਖੁਸ਼ਕਿਸਮਤ ਦੇਸ਼ ਨਹੀਂ ਹੈ ਕਿਉਂਕਿ ਸਾਡੀਆਂ ਉੱਤਰੀ ਤੇ ਪੱਛਮੀ ਸਰਹੱਦਾਂ ’ਤੇ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇੰਦੌਰ ਤੋਂ 25 ਕਿਲੋਮੀਟਰ ਦੂਰ ਮਹੂ ਛਾਉਣੀ ਵਿੱਚ ਤਿੰਨ ਵੱਕਾਰੀ ਸਿਖਲਾਈ ਸੰਸਥਾਵਾਂ ਹਨ ਜਿਨ੍ਹਾਂ ਵਿੱਚ ਆਰਮੀ ਵਾਰ ਕਾਲਜ, ਮਿਲਟਰੀ ਕਾਲਜ ਆਫ਼ ਟੈਲੀਕਮਿਊਨਿਕੇਸ਼ਨ ਇੰਜਨੀਅਰਿੰਗ ਅਤੇ ਇਨਫੈਂਟਰੀ ਸਕੂਲ ਤੋਂ ਇਲਾਵਾ ਇਨਫੈਂਟਰੀ ਮਿਊਜ਼ੀਅਮ ਤੇ ਆਰਮੀ ਮਾਰਕਸਮੈਨਸ਼ਿਪ ਯੂਨਿਟ ਹੈ। ਫੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਅੰਦਰੂਨੀ ਫਰੰਟ ’ਤੇ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਦੇ ਪਿਛੋਕੜ ਵਿੱਚ, ਅਸੀਂ ਚੁੱਪ ਤੇ ਬੇਪਰਵਾਹ ਹੋ ਕੇ ਨਹੀਂ ਬੈਠ ਸਕਦੇ ਹਾਂ । ਸਾਡੇ ਦੁਸ਼ਮਣ, ਭਾਵੇਂ ਉਹ ਅੰਦਰੂਨੀ ਹੋਣ ਜਾਂ ਬਾਹਰਲੇ, ਹਮੇਸ਼ਾ ਸਰਗਰਮ ਰਹਿੰਦੇ ਹਨ । ਅਜਿਹੇ ਹਾਲਾਤ ਵਿੱਚ, ਸਾਨੂੰ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਪੈਨੀ ਅੱਖ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਖ਼ਿਲਾਫ਼ ਸਮੇਂ ਸਿਰ ਢੁੱਕਵੇਂ ਕਦਮ ਉਠਾਉਣੇ ਚਾਹੀਦੇ ਹਨ।ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਕ ਵਿਕਸਤ ਤੇ ਸਵੈ-ਨਿਰਭਰ ਦੇਸ਼ ਬਣਾਉਣ ਵਿੱਚ ਫੌਜ ਦੀ ਕਾਫੀ ਅਹਿਮ ਭੂਮਿਕਾ ਹੈ । ਉਨ੍ਹਾਂ ਕਿਹਾ ਕਿ ਅਨੁਸ਼ਾਸਨ ਦਾ ਤੁਹਾਡੇ ਵਰਗਾ ਪੱਧਰ ਕਾਇਮ ਕਰਨ ਲਈ ਸਮਰਪਣ ਤੇ ਪੱਕੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੰਮ ਪ੍ਰਤੀ ਤੁਹਾਡਾ ਸਮਰਪਣ ਮੈਨੂੰ ਪ੍ਰੇਰਣਾ ਦਿੰਦਾ ਹੈ ।

Related Post